ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਆਈ ਤੇਜ਼ ਗਿਰਾਵਟ ਦਾ ਅਸਰ ਘਰੇਲੂ ਸਟਾਕ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਹੈ। ਅੱਜ ਘਰੇਲੂ ਸਟਾਕ ਬਾਜ਼ਾਰ ਤੇਜ਼ ਗਿਰਾਵਟ ਦੇ ਨਾਲ ਖੁੱਲ੍ਹੇ ਹਨ। ਬੁੱਧਵਾਰ ਦੇ ਕਾਰੋਬਾਰ 'ਚ ਸੈਂਸੈਕਸ 144 ਅੰਕ ਡਿੱਗ ਕੇ 29341 'ਤੇ ਅਤੇ ਨਿਫਟੀ 74 ਅੰਕ ਡਿੱਗ ਕੇ 9047 'ਤੇ ਖੁੱਲ੍ਹਿਆ ਹੈ। ਸੈਂਸੈਕਸ ਖੁੱਲ੍ਹਣ ਨਾਲ ਗਿਰਾਵਟ ਵਧ ਕੇ 200 ਅੰਕ ਤੋਂ ਜ਼ਿਆਦਾ ਦੀ ਹੋ ਗਈ ਅਤੇ ਸੈਂਸੈਕਸ 223 ਅੰਕ ਡਿੱਗ ਕੇ 29264 ਦੇ ਪੱਧਰ ਤੱਕ ਆ ਗਿਆ।
* ਨਿਫਟੀ 'ਚ ਸ਼ਾਮਲ 43 ਸਟਾਕਸ 'ਚ ਗਿਰਾਵਟ— ਨਿਫਟੀ 'ਚ ਸ਼ਾਮਲ 43 ਸਟਾਕਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ 'ਚੋਂ 28 ਸਟਾਕਸ ਅਜਿਹੇ ਹਨ, ਜਿਨ੍ਹਾਂ 'ਚ ਦਰਜ ਹੋਈ ਗਿਰਾਵਟ ਨਿਫਟੀ ਤੋਂ ਵੀ ਜ਼ਿਆਦਾ ਹੈ। ਨਿਫਟੀ ਫਿਲਹਾਲ 0.6 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਸਭ ਤੋਂ ਜ਼ਿਆਦਾ ਗਿਰਾਵਟ ਭਾਰਤੀ ਏਅਰਟੈੱਲ 'ਚ ਹੈ, ਸਟਾਕ 'ਚ 2.7 ਫੀਸਦੀ ਦੀ ਗਿਰਾਵਟ ਹੈ। ਉੱਥੇ ਹਿੰਡਲਕੋ ਅਤੇ ਐੱਮ ਐਂਡ ਐੱਮ 2 ਫੀਸਦੀ ਤੋਂ ਜ਼ਿਆਦਾ ਡਿੱਗ ਚੁੱਕੇ ਹਨ। ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਮੋਟਰਜ਼ ਅਤੇ ਡਾਕਟਰ ਰੇਡੀਜ਼ 'ਚ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਹੈ।
26 ਪੈਸੇ ਡਿੱਗ ਕੇ ਰੁਪਿਆ ਡਾਲਰ ਦੇ ਮੁਕਾਬਲੇ 65.56 'ਤੇ ਖੁੱਲ੍ਹਿਆ
NEXT STORY