ਨਵੀਂ ਦਿੱਲੀ— ਉਦਯੋਗਿਕ ਉਤਪਾਦਨ 'ਚ ਸੁਧਾਰ ਅਤੇ ਪਰਚੂਨ ਮਹਿੰਗਾਈ ਸਥਿਰ ਰਹਿਣ ਦਾ ਅਸਰ ਬਾਜ਼ਾਰ 'ਤੇ ਚੰਗਾ ਦਿਸਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਦੇ ਕਾਰੋਬਾਰੀ ਸਤਰ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਉਦਯੋਗਿਕ ਉਤਪਾਦਨ ਨੂੰ ਸੁਧਾਰ ਦੇ ਸੰਕੇਤ ਕਹੀਏ ਜਾਂ ਫਿਰ ਤਿਉਹਾਰਾਂ ਤੋਂ ਪਹਿਲਾਂ ਮੰਗ 'ਚ ਤੇਜ਼ੀ, ਅਗਸਤ 'ਚ ਉਦਯੋਗਿਕ ਉਤਪਾਦਨ ਵਾਧਾ ਦਰ 9 ਮਹੀਨਿਆਂ ਦੇ ਉੱਚੇ ਪੱਧਰ 4.3 ਫੀਸਦੀ 'ਤੇ ਪਹੁੰਚ ਗਈ, ਜਦੋਂ ਕਿ ਸਤੰਬਰ 'ਚ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ 3.28 ਫੀਸਦੀ 'ਤੇ ਬਰਕਰਾਰ ਰਹੀ ਹੈ। ਉਦਯੋਗਿਕ ਉਤਪਾਦਨ 'ਚ ਸੁਧਾਰ ਅਤੇ ਮਹਿੰਗਾਈ ਸਥਿਰ ਨਾਲ ਸ਼ੇਅਰ ਬਾਜ਼ਾਰ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 131.20 ਅੰਕ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 30.55 ਅੰਕਾਂ ਦੀ ਤੇਜ਼ੀ ਨਾਲ 10 ਹਜ਼ਾਰ ਤੋਂ ਉਪਰ 10,138.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁਰੂਆਤੀ ਕਾਰੋਬਾਰ 'ਚ ਐੱਨ. ਐੱਸ. ਈ. 'ਤੇ ਭਾਰਤੀ ਏਅਰਟੈੱਲ, ਇਨਫਰਾਟੈੱਲ, ਰਿਲਾਇੰਸ ਇੰਡਸਟਰੀਜ਼ ਲਿਮਟਿਡ, ਟਾਟਾ ਸਟੀਲ, ਟੈੱਕ ਮਹਿੰਦਰਾ, ਅਲਟ੍ਰਾਟੈਕ ਅਤੇ ਇੰਡੀਅਨ ਆਇਲ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ।
ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਸੁਸਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸਿੰਗਾਪੁਰ ਦਾ ਐੱਸ. ਜੀ. ਐਕਸ ਨਿਫਟੀ ਇੰਡੈਕਸ 0.01 ਫੀਸਦੀ ਵਧ ਕੇ 10127 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਜਾਪਾਨ ਜਾ ਬਾਜ਼ਾਰ ਨਿੱਕੇਈ 49 ਅੰਕ ਦੀ ਤੇਜ਼ੀ ਨਾਲ 21,003 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹੈਂਗ ਸੇਂਗ 22 ਫੀਸਦੀ ਦੀ ਗਿਰਾਵਟ ਨਾਲ 28,437 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 2 ਅੰਕ ਵਧ ਕੇ 2477 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਤਾਇਵਾਨ ਇੰਡੈਕਸ 20 ਅੰਕ ਡਿੱਗ ਕੇ 10,691 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਡਾਲਰ ਦੀ ਕੀਮਤ 65 ਰੁਪਏ ਤੋਂ ਹੇਠਾਂ ਡਿੱਗੀ
NEXT STORY