ਲਾਸ ਏਂਜਲਸ—ਸੋਸ਼ਲ ਮੀਡੀਆ ਸਾਈਟ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਨਾਬਾਲਗਾਂ 'ਤੇ ਵੇਖਣ ਨੂੰ ਮਿਲਦਾ ਹੈ। ਆਪਣਾ ਵਧੇਰੇ ਸਮਾਂ ਇਨ੍ਹਾਂ ਸਾਈਟਾਂ 'ਤੇ ਗੁਜ਼ਾਰਨ ਵਾਲੇ ਨਾਬਾਲਗਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਦੋਂ ਉਨ੍ਹਾਂ ਦੀ ਅਸਲ ਜ਼ਿੰਦਗੀ 'ਤੇ ਭਾਰੂ ਪੈ ਗਿਆ। ਇਹ ਗੱਲ ਇਕ ਸੋਧ 'ਚ ਸਾਹਮਣੇ ਆਈ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਮੰਨਿਏ ਤਾਂ ਇਸ ਕਾਰਨ ਇਕ ਵੱਖਰੇ ਤਰ੍ਹਾਂ ਦੀ ਡਿਜ਼ੀਟਲ ਵੰਡ ਹੋ ਰਹੀ ਹੈ। ਪ੍ਰੋਫੈਸਰ ਕੈਂਡਾਈਸ ਆਡਗਰਸ ਨੇ ਦੱਸਿਆ ਕਿ ਸਮਾਰਟਫੋਨ ਬੱਚਿਆਂ 'ਚ ਹੋ ਰਹੀਆਂ ਦਿੱਕਤਾਂ ਦਾ ਸਭ ਤੋਂ ਵੱਡਾ ਸ਼ੀਸ਼ਾ ਹੈ। ਘੱਟ ਆਮਦਨ ਅਸਲ ਜੀਵਨ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਤ ਕਰਦਾ ਹੈ। ਇਸ ਕਾਰਨ ਕਈ ਵਾਰ ਉਹ ਬੇਮਤਲਬ ਦੀ ਲੜਾਈ 'ਚ ਫਸ ਜਾਂਦੇ ਹਨ। 2015 'ਚ ਹੋਈ ਸੋਧ ਮੁਤਾਬਕ ਕਰੀਬ 92 ਫੀਸਦੀ ਗਰੀਬ ਨਾਬਲਾਗ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਅਤੇ 65 ਫੀਸਦੀ ਲੋਕਾਂ ਕੋਲ ਸਮਾਰਟਫੋਨ ਹੈ। ਚੰਗੀ ਕਮਾਈ ਵਾਲੇ ਘਰਾਂ ਦੇ 97 ਫੀਸਦੀ ਬੱਚੇ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਅਤੇ 69 ਫੀਸਦੀ ਲੋਕਾਂ ਕੋਲ ਸਮਾਰਟਫੋਨ ਹੈ। ਓਡਗਰਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਸੋਸ਼ਣ ਦਾ ਸ਼ਿਕਾਰ ਹੋ ਸਕਣ ਵਾਲੇ ਨਾਬਾਲਗਾਂ ਨੂੰ ਉਨ੍ਹਾਂ ਦੇ ਮਾਪੇ, ਸਕੂਲ ਅਤੇ ਹੋਰ ਸੰਸਥਾਵਾਂ ਤੋਂ ਹਰ ਮਦਦ ਦਿੱਤੀ ਜਾਣੀ ਚਾਹੀਦੀ ਹੈ। ਅੱਜ ਜ਼ਿਆਦਾਤਰ ਲੋਕ ਡਿਜ਼ੀਟਲ ਯੁਗ ਦਾ ਹਿੱਸਾ ਬਣ ਕੇ ਭਰਪੂਰ ਪ੍ਰਯੋਗ ਕਰ ਰਹੇ ਹਨ। ਪਰ ਜਿਹੜੇ ਵੀ ਬੱਚੇ ਸੋਸ਼ਲ ਮੀਡੀਆ 'ਚ ਕਿਸੇ ਤਰ੍ਹਾਂ ਦਾ ਸੰਘਰਸ਼ ਕਰ ਰਹੇ ਹਨ ਉਨ੍ਹਾਂ ਨੂੰ ਬਾਹਰੀ ਦੁਨੀਆ ਅਤੇ ਪਰਿਵਾਰ ਦੀ ਸਲਾਹ ਦੀ ਜ਼ਿਆਦਾ ਜ਼ਰੂਰਤ ਹੈ।
ਗਾਹਕ ਲੋਕਪਾਲ ਤੱਕ ਪਹੁੰਚਾਉਣ ਬੈਂਕਾਂ ਦੀ ਸ਼ਿਕਾਇਤ : RBI
NEXT STORY