ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 0.5 ਫੀਸਦੀ ਦੀ ਤੇਜ਼ੀ ਨਾਲ 1295 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 'ਚ ਮਜ਼ਬੂਤੀ ਦਿਸ ਰਹੀ ਹੈ। ਕਾਮੈਕਸ 'ਤੇ ਚਾਂਦੀ ਵੀ ਕਰੀਬ 0.5 ਫੀਸਦੀ ਦੇ ਉਛਾਲ ਨਾਲ 17.2 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਹਾਲਾਂਕਿ ਕੱਚੇ ਤੇਲ 'ਚ ਨਰਮੀ ਦਾ ਮਾਹੌਲ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕੱਚਾ ਤੇਲ 0.5 ਫੀਸਦੀ ਫਿਸਲ ਕੇ 51 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ 0.6 ਫੀਸਦੀ ਦੀ ਗਿਰਾਵਚ ਨਾਲ 56.6 ਡਾਲਰ 'ਤੇ ਆ ਗਿਆ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-29750
ਸਟਾਪਲਾਸ-29650
ਟੀਚਾ-30000
ਚਾਂਦੀ ਐੱਮ. ਸੀ. ਐਕਸ
ਖਰੀਦੋ-40300
ਸਟਾਪਲਾਸ-40050
ਟੀਚਾ-40800
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ, ਸੈਂਸੈਕਸ 'ਚ ਮਜ਼ਬੂਤੀ ਦੇ ਆਸਾਰ
NEXT STORY