ਮੁੰਬਈ— ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਰੁਪਏ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਇਕ ਡਾਲਰ ਦੇ ਮੁਕਾਬਲੇ ਰੁਪਿਆ 20 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 7 ਪੈਸੇ ਦੀ ਮਜ਼ਬੂਤੀ ਨਾਲ 64.19 'ਤੇ ਖੁੱਲ੍ਹਿਆ। ਇਹ 10 ਅਗਸਤ 2015 ਤੋਂ ਬਾਅਦ ਰੁਪਿਆ ਦਾ ਸਭ ਤੋਂ ਮਜ਼ਬੂਤ ਪੱਧਰ ਹੈ। ਮੰਗਲਵਾਰ ਨੂੰ ਰੁਪਿਆ 18 ਪੈਸੇ ਦੀ ਮਜ਼ਬੂਤੀ ਨਾਲ 64.26 'ਤੇ ਬੰਦ ਹੋਇਆ ਸੀ। ਉੱਥੇ ਹੀ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਰੁਪਏ ਦੀ ਸ਼ੁਰੂਆਤ ਵੀ ਮਜ਼ਬੂਤੀ ਨਾਲ ਹੋਈ ਸੀ। ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 2 ਪੈਸੇ ਦੀ ਤੇਜ਼ੀ ਨਾਲ 64.42 ਦੇ ਪੱਧਰ 'ਤੇ ਖੁੱਲ੍ਹਿਆ ਸੀ।
ਮਾਹਰਾਂ ਮੁਤਾਬਕ ਰੁਪਏ 'ਚ ਅੱਗੇ ਹੋਰ ਤੇਜ਼ੀ ਆ ਸਕਦੀ ਹੈ। ਉਨ੍ਹਾਂ ਮੁਤਾਬਕ, ਅਗਲੇ ਕੁਝ ਮਹੀਨਿਆਂ ਤਕ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ਹੋ ਕੇ 64 ਜਾਂ 63 ਰੁਪਏ ਦੇ ਪੱਧਰ 'ਤੇ ਆ ਸਕਦਾ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਦੀ ਮਜ਼ਬੂਤੀ ਦੇ ਨਾਲ 64.44 'ਤੇ ਬੰਦ ਹੋਇਆ ਸੀ। ਰੁਪਏ ਦੀ ਸ਼ੁਰੂਆਤ ਵੀ ਮਜ਼ਬੂਤੀ ਨਾਲ ਹੋਈ ਸੀ ਅਤੇ ਇਹ 6 ਪੈਸੇ ਦੀ ਮਜ਼ਬੂਤੀ ਨਾਲ 64.55 ਦੇ ਪੱਧਰ 'ਤੇ ਖੁੱਲ੍ਹਿਆ ਸੀ।
ਹੁਣ ਕਿਸਾਨਾਂ ਨੂੰ ਵੀ ਦੇਣਾ ਪੈ ਸਕਦਾ ਹੈ ਆਮਦਨ ਟੈਕਸ!
NEXT STORY