ਰੇਲ ਯਾਤਰੀਆਂ ਲਈ ਸ਼ੁਰੂ ਕੀਤੀ ਟਰੇਨ 'ਚ ਦੁੱਧ ਸਪਲਾਈ ਸੇਵਾ

You Are HereBusiness
Friday, February 17, 2017-9:01 AM
ਨਵੀਂ ਦਿੱਲੀ—ਆਨਲਾਈਨ ਟਰੇਨ ਟਰੈਵਲ ਮਾਰਕੀਟਪਲੇਸ ਰੇਲ ਯਾਤਰੀ ਡਾਟ ਇਨ ਨੇ ਟਰੇਨ 'ਚ ਯਾਤਰੀਆਂ ਲਈ ਦੁੱਧ ਸਪਲਾਈ ਸੇਵਾ ਸ਼ੁਰੂ ਕੀਤੀ ਹੈ।
ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਕਿ ਦੇਸ਼ 'ਚ ਪਹਿਲੀ ਵਾਰ ਗਰਮ ਦੁੱਧ ਦਾ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਸਪਿਲ-ਪਰੂਫ ਥਰਮੋ ਪੈਕੇਜ 'ਚ ਸਪਲਾਈ ਕੀਤਾ ਜਾਵੇਗਾ। ਨੌਨਿਹਾਲਾਂ ਲਈ ਇਹ ਦੁੱਧ ਰੇਲ ਯਾਤਰੀ ਐਪ ਰਾਹੀਂ ਆਰਡਰ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਨਿਰਧਾਰਤ ਸਟੇਸ਼ਨਾਂ 'ਤੇ ਸਪਲਾਈ ਕੀਤਾ ਜਾਵੇਗਾ। ਰੇਲ ਯਾਤਰੀ ਡਾਟ ਇਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਬਾਨੀ ਮਨੀਸ਼ ਰਾਠੀ ਨੇ ਕਿਹਾ ਕਿ ਕਿਸੇ ਛੋਟੇ ਬੱਚੇ ਨਾਲ ਸਫਰ ਕਰਨ ਦੌਰਾਨ ਰੇਲ ਯਾਤਰਾ ਕੁਝ ਪ੍ਰੇਸ਼ਾਨੀ ਭਰੀ ਹੋ ਸਕਦੀ ਹੈ। ਸਾਡੀ ਕੋਸ਼ਿਸ਼ ਇਹ ਯਕੀਨੀ ਕਰਨਾ ਹੈ ਕਿ ਟਰੇਨ 'ਚ ਯਾਤਰਾ ਦੌਰਾਨ ਕਿਸੇ ਵੀ ਮਾਂ ਨੂੰ ਆਪਣੇ ਬੱਚੇ ਨੂੰ ਭੁੱਖ ਨਾਲ ਵਿਲਕਦਿਆਂ ਨਾ ਦੇਖਣਾ ਪਵੇ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.