ਨਵੀਂ ਦਿੱਲੀ— ਅਨੰਤ ਚਤੁਰਦਰਸ਼ੀ ਅਤੇ ਗਣਪਤੀ ਵਿਸਰਜਨ ਦੇ ਮੌਕੇ 'ਤੇ ਅੱਜ ਦਿੱਲੀ ਸਰਾਫਾ ਬਾਜ਼ਾਰ ਬੰਦ ਰਿਹਾ। ਕਾਰੋਬਾਰੀਆਂ ਨੇ ਦੱਸਿਆ ਕਿ ਬਾਜ਼ਾਰ 'ਚ ਮੰਗਲਵਾਰ ਨੂੰ ਕੋਈ ਕਾਰੋਬਾਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਪਹਿਲਾਂ ਦੀ ਤਰ੍ਹਾਂ ਕਾਰੋਬਾਰ ਹੋਵੇਗਾ। ਉੱਥੇ ਹੀ, ਸੋਮਵਾਰ ਨੂੰ ਸੋਨਾ 200 ਰੁਪਏ ਮਹਿੰਗਾ ਹੋ ਕੇ 30,600 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਅਜਿਹਾ ਉੱਤਰੀ ਕੋਰੀਆ ਦੇ ਹਾਈਡ੍ਰੋਜਨ ਬੰਬ ਪ੍ਰੀਖਣ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਵਧੀ ਮੰਗ ਕਾਰਨ ਹੋਇਆ। ਚਾਂਦੀ ਵੀ 41,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।
ਉੱਤਰੀ ਕੋਰੀਆ ਨੇ ਹੁਣ ਤਕ ਆਪਣੇ ਸਭ ਤੋਂ ਤਾਕਤਵਰ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਹੈ, ਜਿਸ ਤੋਂ ਬਾਅਦ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਉਸ ਖਿਲਾਫ ਘੇਰਾਬੰਦੀ ਤੇਜ਼ ਕਰ ਦਿੱਤੀ ਹੈ। ਸੰਸਾਰਕ ਪੱਧਰ 'ਤੇ ਵਧੇ ਤਣਾਅ ਵਿਚਕਾਰ ਨਿਵੇਸ਼ਕਾਂ ਨੇ ਸ਼ੇਅਰਾਂ ਦੀ ਬਜਾਏ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤ 'ਚ ਪੈਸਾ ਲਗਾਇਆ, ਜਿਸ ਕਾਰਨ ਸੰਸਾਰਕ ਪੱਧਰ 'ਤੇ ਸੋਨੇ ਦੇ ਰੇਟ ਚੜ੍ਹ ਗਏ।
ਕਿਸਾਨਾਂ ਦੀ ਵਧੇਗੀ ਆਮਦਨ, ਵਿਦੇਸ਼ਾਂ 'ਚ ਵਿਕਣਗੇ ਖੇਤੀ ਉਤਪਾਦ!
NEXT STORY