ਵੀ.ਈ ਕਮਰਸ਼ੀਅਲ ਵ੍ਹੀਕਲ ਦਾ ਵੈਬਕੋ ਦੇ ਨਾਲ ਸਮਝੌਤਾ

You Are HereBusiness
Monday, March 20, 2017-6:26 PM

ਨਵੀਂ ਦਿੱਲੀ— ਆਇਸ਼ਰ ਮੋਟਰਸ ਅਤੇ ਵਾਲਵੋ ਗਰੁੱਪ ਦੇ ਸਾਂਝੇ ਉੱਧਮ ਵੀ.ਈ ਕਮਰਸ਼ੀਅਲ ਵ੍ਹੀਕਲ ਨੇ ਵੈਬਕੋ ਨਾਲ ਸਮਝੌਤਾ ਕੀਤਾ ਹੈ। ਇਹ ਸਮਝੌਤਾ ਆਟੋਮੇਟੇਡ ਮੈਨੁਅਲ ਟ੍ਰਾਂਸਮਿਸ਼ਨ ਵਾਲੇ ਕਮਰਸ਼ੀਅਲ ਵਾਹਨ ਬਣਾਉਣ ਲਈ ਕੀਤਾ ਗਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਵੀ.ਈ ਕਮਰਸ਼ੀਅਲ ਵਾਹਨ ਦੇ ਐੱਮ.ਡੀ ਅਤੇ ਸੀ.ਈ.ਓ ਵਿਨੋਦ ਅਗਰਵਾਲ ਨੇ ਕਿਹਾ ਕਿ ਨਵੇਂ ਟਰੱਕ ਅਤੇ ਬੱਸ 'ਚ ਏ.ਐੱਮ.ਟੀ(ਆਟੋਮੇਟੇਡ ਮੈਨੁਅਲ ਟ੍ਰਾਂਸਿਮਸ਼ਨ) ਤਕਨੀਕ ਵਰਤੋਂ ਨਾਲ ਬਾਲਣ ਦੀ ਬਚਤ ਹੋਵੇਗੀ ਅਤੇ ਵਾਰ-ਵਾਰ ਗਿਅਰ ਬਦਲਣ ਦੀ ਜ਼ਰੂਰਤ ਨਹੀਂ ਹੋਵੇਗੀ। ਗਿਅਰ ਸ਼ਿਫਟ ਜ਼ਰੂਰਤ ਦੇ ਹਿਸਾਬ ਨਾਲ ਹੀ ਬਦਲਦਾ ਰਹੇਗਾ।
ਵਿਨੋਦ ਅਗਰਵਾਲ ਮੁਤਾਬਕ ਸੁਰੱਖਿਆ ਦੇ ਹਿਸਾਬ ਨਾਲ ਵੀ ਏ.ਐੱਮ.ਟੀ ਦਾ ਬਹੁਤ ਫਾਇਦਾ ਹੈ। ਇਸ ਨਾਲ ਡਰਾਈਵਰ ਦੀ ਸੁਵਿਧਾ ਵਧੇਗੀ, ਬਾਲਣ ਖਰਚ ਘੱਟ ਹੋਵੇਗਾ। ਏ.ਐੱਮ.ਟੀ ਨਾਲ ਬਾਲਣ ਬਚਤ 'ਚ 5 ਫੀਸਦੀ ਦੀ ਵਾਧਾ ਹੋਣ ਦੀ ਉਮੀਦ ਹੈ। ਟਰੱਕ ਦੇ ਦੌਰ ਲਾਗਤ 'ਚ ਬਾਲਣ ਦਾ 50 ਫੀਸਦੀ ਹਿੱਸਾ ਹੁੰਦਾ ਹੈ। ਜੇਕਰ ਇਸ 'ਚ 5 ਫੀਸਦੀ ਫਾਇਦਾ ਮਿਲਦਾ ਹੈ ਤਾਂ ਇਸ ਦਾ ਕੰਪਨੀ ਨੂੰ ਬਹੁਤ ਫਾਇਦਾ ਹੋਵੇਗਾ। ਅਗਲੇ 2-3 ਸਾਲਾਂ 'ਚ ਲਗਭਗ 10 ਫੀਸਦੀ ਦੇ ਕਰੀਬ ਆਟੋ ਇੰਡਸਟਰੀ ਏ.ਐੱਮ.ਟੀ ਤਕਨਾਲੋਜੀ ਵੱਲ ਵਧਣ ਦੀ ਉਮੀਦ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.