ਨਵੀਂ ਦਿੱਲੀ— ਕਰੋੜਾਂ ਰੁਪਏ ਦੇ ਕਰਜ਼ਦਾਰ ਕਿੰਗਫਿਸ਼ਰ ਏਅਰਲਾਈਨਜ਼ ਦੇ ਭਗੌੜੇ ਮਾਲਕ ਵਿਜੇ ਮਾਲਿਆ ਦੀ ਹਵਾਲਗੀ (ਭਾਰਤ ਨੂੰ ਸੌਂਪਣ) ਸਬੰਧੀ ਭਾਰਤ ਦੀ ਬੇਨਤੀ ਨੂੰ ਬ੍ਰਿਟਿਸ਼ ਸਰਕਾਰ ਨੇ ਵੈਸਟਮਿਨਿਸਟਰ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕਰ ਦਿੱਤਾ ਹੈ। ਅਦਾਲਤ ਦੀ ਮੋਹਰ ਲੱਗਣ 'ਤੇ ਮਾਲਿਆ ਦੀ ਹਵਾਲਗੀ ਦਾ ਰਸਤਾ ਪੱਧਰਾ ਹੋ ਜਾਵੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੋਪਾਲ ਬਾਗਲੇ ਨੇ ਇਥੇ ਨਿਯਮਿਤ ਬ੍ਰਿਫਿੰਗ 'ਚ ਇਹ ਜਾਣਕਾਰੀ ਦਿੱਤੀ ਕਿ ਭਾਰਤ ਨੇ ਫਰਵਰੀ ਵਿਚ ਬ੍ਰਿਟੇਨ ਸਰਕਾਰ ਕੋਲ ਮਾਲਿਆ ਦੀ ਰਸਮੀ ਤੌਰ 'ਤੇ ਬੇਨਤੀ ਕੀਤੀ ਸੀ।
ਬ੍ਰਿਟਿਸ਼ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਬੇਨਤੀ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਲਈ ਕਈ ਸਰਕਾਰੀ ਬੈਂਕਾਂ ਤੋਂ ਲਗਭਗ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਭੱਜਿਆ ਮਾਲਿਆ ਫਿਲਹਾਲ ਬ੍ਰਿਟੇਨ 'ਚ ਰਹਿ ਰਿਹਾ ਹੈ। ਉਸਦੇ ਵਿਰੁੱਧ ਕਈ ਏਜੰਸੀਆਂ ਨੇ ਸੰਮਨ ਜਾਰੀ ਕੀਤੇ ਹੋਏ ਹਨ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਦੱਸਿਆ ਕਿ ਬ੍ਰਿਟਿਸ਼ ਸਰਕਾਰ ਨੇ ਮਾਲਿਆ ਦੀ ਸਪੁਰਦਗੀ ਦੀ ਮੰਗ ਨੂੰ ਵੈਸਟਮਿਨਸਟਰ ਅਦਾਲਤ 'ਚ ਭੇਜ ਦਿੱਤਾ ਹੈ। ਭਾਰਤ ਸਰਕਾਰ ਦੀ ਅਪੀਲ ਨੂੰ ਬ੍ਰਿਟਿਸ਼ ਦੇ ਵਿਦੇਸ਼ ਮੰਤਰੀ ਵਲੋਂ ਤਸਦੀਕ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਚਾਲੂ ਖਾਤੇ ਦਾ ਘਾਟਾ 7.9 ਅਰਬ ਡਾਲਰ ਪੁੱਜਾ
NEXT STORY