ਨਵੀਂ ਦਿੱਲੀ— ਚੋਟੀ ਦੀ ਦੂਰਸੰਚਾਰ ਕੰਪਨੀ ਵੋਡਾਫੋਨ ਨੇ 17 ਸਰਕਲਾਂ 'ਚ 4ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਆਪਣੇ 17 ਸਰਕਲਾਂ 'ਚ ਸੁਪਰਨੈੱਟ 4ਜੀ ਸੇਵਾ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਮਾਰਚ 2017 ਤਕ ਦੇਸ਼ ਦੇ 2400 ਕਸਬਿਆਂ 'ਚ ਇਸ ਨੂੰ ਉਪਲੱਬਧ ਕਰਾਉਣ ਦੀ ਕੋਸ਼ਿਸ਼ ਕਰੇਗੀ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ, 'ਕੇਰਲ, ਕਰਨਾਟਕ, ਦਿੱਲੀ ਐੱਨ. ਸੀ. ਆਰ., ਮੁੰਬਈ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਪੰਜਾਬ, ਤਾਮਿਲਨਾਡੂ, ਅਸਮ, ਰਾਜਸਥਾਨ, ਪੂਰਬੀ-ਉੱਤਰੀ, ਓਡੀਸ਼ਾ ਅਤੇ ਉੱਤਰ ਪ੍ਰਦੇਸ਼ ਪੱਛਮੀ 'ਚ ਉਸ ਦੇ ਗਾਹਕ ਹੁਣ ਸੁਪਰਨੈੱਟ 4ਜੀ ਦਾ ਲਾਭ ਉਠਾ ਸਕਦੇ ਹਨ।'
ਕੰਪਨੀ ਨੇ ਬੁੱਧਵਾਰ ਨੂੰ ਨਾਸਿਕ, ਜੈਪੁਰ ਅਤੇ ਸਹਾਰਨਪੁਰ 'ਚ ਆਪਣੀ 4ਜੀ ਸੇਵਾ ਸ਼ੁਰੂ ਕੀਤੀ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਾਰੇ 17 ਦੂਰਸੰਚਾਰ ਸਰਕਲਾਂ 'ਚ ਦੁਨੀਆ ਦੇ ਸਭ ਤੋਂ ਵੱਡੇ 4ਜੀ ਨੈੱਟਵਰਕ ਨੂੰ ਪੇਸ਼ ਕਰਨ ਦਾ ਕੰਮ ਕਰ ਲਿਆ ਹੈ।
ਭਾਰਤ ਚੌਥੀ ਉਦਯੋਗਿਕ ਕ੍ਰਾਂਤੀ ਲਈ ਤਿਆਰ : ਅੰਬਾਨੀ
NEXT STORY