ਪੀਚਿੰਗ—ਸਰਕਾਰ ਵਲੋਂ ਤੈਅ ਕੀਤੇ ਗਏ 2017 ਦੇ ਟੀਚੇ ਨੂੰ ਚੀਨ ਦੀ ਆਰਥਕਿਤਾ ਜਲਦੀ ਹੀ ਹਾਲਸ ਕਰ ਲਵੇਗੀ। ਚੀਨ ਦੀ ਸਰਕਾਰੀ ਪਲਾਨਿੰਗ Âੰਜੇਸੀ ਦੇ ਮੁਖੀਆ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਨੈਸ਼ਨਲ ਡਿਵੇਲਪਮੇਂਟ ਅਤੇ ਰਿਫਾਰਮ ਕਮੀਸ਼ਨ ਦੇ ਚੇਅਰਮੈਨ ਹੇ ਲਿਫੇਂਗ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਮੀਟਿੰਗ 'ਚ ਕਿਹਾ ਕਿ ਅਸੀਂ ਸਾਲ ਦੇ 6.5 ਫੀਸਦੀ ਦੇ ਆਰਥਿਕ ਗਰੋਥ ਦੇ ਟੀਚੇ ਨੂੰ ਹਾਸਲ ਕਰਨ ਦੇ ਵੱਲ ਹਨ। ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਆਸਾਨੀ ਨਾਲ ਆਪਣੇ ਘੋਸ਼ਿਤ ਟੀਚੇ ਨੂੰ ਹਾਸਲ ਕਰ ਲਵੇਗਾ। ਦੱਸ ਦਈਏ ਕਿ ਜੀ.ਐੱਸ.ਟੀ. ਅਤੇ ਨੋਟਬੰਦੀ ਦੇ ਚੱਲਦੇ ਭਾਰਤੀ ਆਰਥਿਕਤਾ 'ਚ ਕਮਜ਼ੋਰੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ।
ਇਸ ਸਾਲ ਦੀ ਤੀਸਰੀ ਤਿਮਾਹੀ 'ਚ ਚੀਨ ਦੀ ਅਰਥਵਿਵਸਥਾ 6.8 ਫੀਸਦੀ ਦੀ ਗਤੀ ਤੋਂ ਅੱਗੇ ਵਧੀ ਹੈ। ਉੱਥੇ. ਪਹਿਲੀ ਛਮਾਹੀ 'ਚ ਇਹ ਗਰੋਥ 6.9 ਫੀਸਦੀ ਰਹੀ ਹੈ। ਦੱਸ ਦਈਏ ਕੀ ਚੀਨ ਦੀ ਆਰਥਿਕਤਾ ਨੇ ਪਿਛਲੇ ਸਾਲ 6.7 ਫੀਸਦੀ ਦੀ ਦਰ ਨਾਲ ਗਰੋਥ ਕੀਤੀ ਸੀ। ਚੀਨ ਦੀ ਗਰੋਥ ਦਾ ਇਹ ਪੱਧਰ ਬੀਤੇ 26 ਸਾਲਾਂ ਦੇ ਇਤਿਹਾਸ 'ਚ ਸਭ ਤੋਂ ਕਮਜ਼ੋਰ ਸੀ। ਹੁਣ ਤੱਕ ਚੀਨ ਦੀ ਆਰਥਿਕਤਾ ਦੀ ਜ਼ੋਰਦਾਰ ਗਰੋਥ ਨੇ ਵੈਧਿਕ ਬਾਜ਼ਾਰਾਂ ਅਤੇ ਨਿਵੇਸ਼ਕਾਂ ਨੂੰ ਹੈਰਾਨ ਕੀਤਾ ਹੈ। ਯੂਰਪ ਅਤੇ ਅਮਰੀਕਾ 'ਚ ਸਟੀਲ ਦੀ ਤੇਜ਼ੀ ਨਾਲ ਵਧਦੀ ਡਿਮਾਂਡ ਅਤੇ ਆਪਣੀ ਇੰਡਸਟਰੀ 'ਚ ਵੀ ਸੁਧਾਰ ਦੇ ਚੱਲਦੇ ਚੀਨ ਨੂੰ ਇਹ ਤੇਜ਼ ਗਰੋਥ ਹਾਸਲ ਹੋਈ ਹੈ।
ਦੁਨੀਆ ਦੀ ਦੂਸਰੀ ਵੱਡੀ ਇਕਾਨਮੀ(ਆਰਥਿਕਤਾ) ਕਹੈ ਜਾਣ ਵਾਲਾ ਚੀਨ ਇਨ੍ਹਾਂ ਦੋਨਾਂ ਆਪਣੇ ਸਟੀਲ ਅਤੇ ਕੋਲੇ ਦੇ ਉਦਯੋਗ 'ਚ ਰੀਸਟ੍ਰਕਚਰਿੰਗ ਦੇ ਦੌਰ ਨਾਲ ਗੁਜਰ ਰਿਹਾ ਹੈ। ਇਸਦੀ ਵਜ੍ਹਾਂ ਪ੍ਰਦੂਸ਼ਣ ਅਤੇ ਮੁਨਾਫੇ ਦੀ ਕਮੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ 'ਚ ਜੁਟਿਆ ਹੈ। ਚੇਅਰਮੈਨ ਹੇ ਲਿਫੇਂਗ ਨੇ ਕਿਹਾ ਕਿ ਚੀਨ ਨੇ ਆਪਣੀ ਸਟੀਲ ਦੀ ਸ਼ਮਤਾ ਨੂੰ ਬੀਤੇ 5 ਸਾਲਾਂ 'ਚ 110 ਮਿਲੀਅਨ ਟਨ ਤੱਕ ਕੰਮ ਕਰ ਦਿੱਤਾ ਹੈ। ਇਸਦੇ ਇਲਾਵਾ ਕੋਲੇ ਦੀ ਸ਼ਮਤਾ 'ਚ ਵੀ 400 ਮਿਲਿਅਨ ਟਨ ਤੱਕ ਦੀ ਕਮੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਦੋਨਾਂ ਸੈਕਟਰਾਂ 'ਚ ਕਮਜ਼ੋਰੀ ਦੇ ਚੱਲਦੇ 11 ਲੱਖ ਲੋਕਾਂ ਦੇ ਲਈ ਨਵੀਆਂ ਨੌਕਰੀਆਂ ਦੇ ਅਵਸਰ ਤਲਾਸ਼ ਕਰਨ ਪਏ ਹਨ। ਪਿਛਲੇ ਸਾਲ ਹੀ ਚੀਨ ਨੇ 2016 ਤੋਂ 2020 ਦੇ ਦੌਰਾਨ ਸਟੀਲ ਦੀ ਸਮਤਾ 'ਚ 150 ਮਿਲੀਅਨ ਦੀ ਕਮੀ ਕਰਨ ਨੂੰ ਕਿਹਾ ਸੀ ਇਸਦੇ ਇਲਾਵਾ ਚੀਨ ਨੇ ਸਾਲਾਨਾ 500 ਮਿਲੀਅਨ ਟਨ ਕੋਲੇ ਉਤਪਾਦਨ 'ਚ ਕਮੀ ਕਰਨ ਦਾ ਟੀਚਾ ਤੈਅ ਕੀਤਾ ਸੀ। ਹੇ ਨੇ ਕਿਹਾ ਕਿ ਇਸ ਦੌਰਾਨ ਚੀਨ ਨੌਜਵਾਨਾ ਦੇ ਲਈ ਨੌਕਰੀ ਦੇ 1 ਕਰੋੜ 30 ਲੱਖ ਅਵਸਰ ਵੀ ਤਿਆਰ ਕਰ ਚੁੱਕਿਆ ਹੈ।
ਇਸ ਸਾਲ ਬਾਜ਼ਾਰ 'ਚ ਦਿਸਿਆ ਰਿਟੇਲ ਸ਼ੇਅਰਾਂ ਦਾ ਦਮ
NEXT STORY