ਮੁੰਬਈ— ਟੀ-20 ਲੀਗ 2017 ਦਾ 51ਵਾਂ ਮੈਚ ਵੀਰਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਅਤੇ ਪੰਜਾਬ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਮੁੰਬਈ ਨੇ ਟਾਸ ਜਿੱਤ ਕੇ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇਸ ਦੌਰਾਨ ਪੰਜਾਬ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਸਾਹਮਣੇ 231 ਦੌੜਾਂ ਦਾ ਟੀਚਾ ਰੱਖਿਆ ਹੈ। ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਦੀ ਟੀਮ ਦੇ ਲੈਂਡਲ ਸਿਮੰਸ ਨੇ ਸ਼ਾਨਦਾਰ ਪਾਰੀ ਖੇਡੀ, ਜਿਸ ਨੇ 32 ਗੇਂਦਾਂ 'ਚ 59 ਦੌੜਾਂ 'ਤੇ 4 ਛੱਕੇ ਅਤੇ 5 ਚੌਕੇ ਲਗਾਏ। ਲੈਂਡਲ ਸਿਮੰਸ ਨੂੰ ਮੈਕਸਵੈੱਲ ਨੇ ਆਪਣੀ ਗੇਂਦ ਦਾ ਸ਼ਿਕਾਰ ਬਣਾਇਆ 'ਤੇ ਗੁਪਟਿਲ ਨੂੰ ਕੈਚ ਦੇ ਬੈਠੇ। ਪਾਰਥਿਵ ਪਟੇਲ ਨੇ 23 ਗੇਂਦਾਂ 'ਚ 38 ਦੌੜਾਂ 'ਤੇ 7 ਚੌਕੇ ਲਗਾਏ। ਮੋਹਿਤ ਸ਼ਰਮਾ ਨੇ ਪਾਰਥਿਵ ਪਟੇਲ ਨੂੰ ਆਪਣੀ ਗੇਂਦ 'ਚ ਫਸਾਇਆ ਅਤੇ ਵੋਹਰਾ ਨੂੰ ਕੈਚ ਦੇ ਬੈਠੇ।
ਅਫਗਾਨ ਟੀਮ ਨੂੰ ਕੋਚਿੰਗ ਦੇਣਗੇ ਯੂਨਿਸ ਖਾਨ : ਏ.ਸੀ.ਬੀ.
NEXT STORY