ਨਵੀਂ ਦਿੱਲੀ— ਵਰਲਡ ਕੱਪ ਦੇ ਬਾਅਦ ਕ੍ਰਿਕਟ ਦੀ ਦੁਨੀਆ ਦਾ ਦੂਜਾ ਵੱਡਾ ਟੂਰਨਾਮੈਂਟ ਚੈਂਪੀਅਨਸ ਟਰਾਫੀ 1 ਜੂਨ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਜਾ ਰਹੀ ਹੈ। ਹਰ 4 ਸਾਲ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ 8 ਟੀਮਾਂ ਖੇਡ ਰਹੀਆਂ ਹਨ, ਜਿਨਾਂ ਨੂੰ ਦੋ ਗਰੁਪਾਂ 'ਚ ਰੱਖਿਆ ਗਿਆ ਹੈ। ਪਰ ਕ੍ਰਿਕਟ ਫੈਂਸ ਲਈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ 'ਚ ਵੈਸਟ ਇੰਡੀਜ਼ ਦੀ ਟੀਮ ਨਹੀਂ ਖੇਡ ਰਹੀ ਹੈ ਅਤੇ ਇਸ ਦੀ ਬਜਹਿ ਬੰਗਲਾਦੇਸ਼ ਦੀ ਟੀਮ ਹੈ। ਜਿਸ ਦੀ ਬਜਹਿ ਨਾਲ ਮੈਸਟ ਇੰਡੀਜ਼ ਦੀ ਟੀਮ ਕੁਆਲੀਫਾਈ ਨਹੀਂ ਕਰ ਪਾਈ।
11 ਸਾਲ ਬਾਅਦ ਖੇਡੇਗੀ ਬੰਗਲਾਦੇਸ਼ ਦੀ ਟੀਮ
ਇੰਗਲੈਂਡ 'ਚ ਹੋਣ ਜਾ ਰਹੀ ਚੈਂਪੀਅਨਸ ਟਰਾਫੀ 'ਚ ਵੈਸਟ ਇੰਡੀਜ਼ ਨਹੀਂ ਖੇਡੇਗੀ। ਅਸਲ 'ਚ ਵੈਸਟ ਇੰਡੀਜ਼ ਦੀ ਟੀਮ ਪਿਛਲੇ ਸਾਲ ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ ਸੀ। ਇਸ ਟੂਰਨਾਮੈਂਟ 'ਚ 8 ਦੇਸ਼ਾਂ ਦੀਆਂ ਉਹ ਟੀਮਾਂ ਹੀ ਖੇਡ ਰਹੀਆਂ ਹਨ, ਜੋ 30 ਸਤੰਬਰ 2016 ਤੱਕ 933 ਵਨਡੇ ਰੈਂਕਿੰਗ 'ਚ ਟਾਪ 8 ਸਥਾਨ 'ਤੇ ਸਨ। ਸਤੰਬਰ 2016 ਦੀ ਵਨਡੇ ਰੈਂਕਿੰਗ 'ਚ ਬੰਗਲਾਦੇਸ਼ ਨੇ ਵੈਸਟ ਇੰਡੀਜ਼ ਨੂੰ ਪਿੱਛੇ ਛੱਡ ਟਾਪ ਅੱਠ ਟੀਮਾਂ 'ਚ ਆਪਣੀ ਜਗ੍ਹਾ ਬਣਾ ਲਈ ਸੀ। ਇਸ ਦੀ ਬਜਹਿ ਨਾਲ ਵੈਸਟ ਇੰਡੀਜ਼ ਟੀਮ ਚੈਂਪੀਅਨਸ ਟਰਾਫੀ ਤੋਂ ਬਾਹਰ ਹੋ ਗਈ। ਸਾਲ 2006 ਦੇ ਬਾਅਦ ਬੰਗਲਾਦੇਸ਼ ਦੀ ਟੀਮ ਪਹਿਲੀ ਵਾਰ ਚੈਂਪੀਅਨਸ ਟਰਾਫੀ ਖੇਡ ਰਹੀ ਹੈ। ਉਥੇ ਹੀ ਟੂਰਨਾਮੈਂਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਵੈਸਟ ਇੰਡੀਜ਼ ਦੀ ਟੀਮ ਇੱਥੇ ਨਹੀਂ ਖੇਡੇਗੀ। ਵੈਸਟ ਇੰਡੀਜ਼ ਦੇ ਨਹੀਂ ਖੇਡਣ ਦੀ ਬਜਹਿ ਨਾਲ ਇਸ ਟੂਰਨਾਮੇਂਟ 'ਚ ਕ੍ਰਿਕਟ ਫੈਂਸ ਕਿਰੋਨ ਪੋਲਾਰਡ, ਡਵੇਨ ਬਰਾਵੋ, ਕਰਿਸ ਗੇਲ, ਮਾਰਲੋਨ ਸੈਮੁਅਲਸ, ਲੇਂਡਲ ਸਿਮੰਸ, ਰੋਸਟਨ ਚੇਜ, ਜੇਸਨ ਹੋਲਡਰ, ਕਾਰਲੋਸ ਬਰੇਥਵੇਟ ਜਿਹੇ ਧੁਰੰਧਰ ਖਿਡਾਰੀ ਨੂੰ ਖੇਡਦੇ ਨਹੀਂ ਵੇਖ ਸਕਣਗੇ।
ਚੈਂਪੀਅਨਸ ਟਰਾਫੀ ਦੀ ਹਿਸਟਰੀ 'ਚ ਸੱਤ ਵਾਰ 'ਚੋਂ ਤਿੰਨ ਵਾਰ ਵੈਸਟ ਇੰਡੀਜ਼ ਦੀ ਟੀਮ ਨੇ ਫਾਈਨਲ ਖੇਡੀ ਹੈ। ਜਿਸ 'ਚ ਇੱਕ ਵਾਰ ਉਸਨੇ ਇਹ ਟਰਾਫੀ ਜਿੱਤੀ ਵੀ ਹੈ। ਸਾਲ 2002 ਤੱਕ ਚੈਂਪੀਅਨਸ ਟਰਾਫੀ ਨੂੰ 933 ਨਾਕ ਆਊਟ ਟਰਾਫੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਮੈਨਚੈਸਟਰ ਅੱਤਵਾਦੀ ਹਮਲੇ ਤੋਂ 'ਡਰਿਆ' ਬੀ.ਸੀ.ਸੀ.ਆਈ., ਆਈ.ਸੀ.ਸੀ. ਤੋਂ ਟੀਮ ਇੰਡੀਆ ਦੀ ਸੁਰੱਖਿਆ ਨੂੰ ਕੇ ਚਿੰਤਾ ਜਤਾਈ...
NEXT STORY