ਭਾਜਪਾ ਸੰਸਦ ਮੈਂਬਰ ਮਨੋਜ ਤਿਵਾਰੀ 'ਤੇ ਹਮਲਾ, ਕਾਰ ਦਾ ਸ਼ੀਸ਼ਾ ਤੋੜਿਆ

You Are HereDelhi
Thursday, February 16, 2017-4:57 PM
ਮੁੰਬਈ—ਭਾਜਪਾ ਨੇਤਾ ਅਤੇ ਅਭਿਨੇਤਾ ਮਨੋਜ ਤਿਵਾਰੀ ਦੀ ਕਾਰ 'ਤੇ ਅੱਜ ਸ਼ਾਮ ਨੂੰ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ। ਮੁੰਬਈ ਭਾਜਪਾ ਦੇ ਜਰਨਲ ਸਕੱਤਰ ਅਮਰਜੀਤ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਲੱਗਭਗ ਸ਼ਾਮ ਪੰਜ ਵਜੇ ਦੀ ਹੈ ਜਦੋਂ ਦਿੱਲੀ ਭਾਜਪਾ ਪ੍ਰਮੁੱਖ ਅੰਧੇਰੀ ਸਥਿਤ ਘਰ ਤੋਂ ਨਿਕਲਣ ਵਾਲੇ ਸੀ। ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਦੀ ਕਾਰ 'ਤੇ ਇਕ ਪੱਥਰ ਮਾਰਿਆ ਗਿਆ ਜਿਸ 'ਚ ਇਕ ਕਾਗਜ ਲਪੇਟਿਆ ਹੋਇਆ ਸੀ।
ਹਮਲਾਵਾਰਾਂ ਨੇ ਦਿੱਤੀ ਚੇਤਾਵਨੀ, ਜ਼ਿਆਦਾ ਪ੍ਰਚਾਰ ਕੀਤਾ ਤਾਂ ਮੂੰਹ ਤੋੜ ਦੇਵਾਂਗੇ
ਕਾਗਜ 'ਤੇ ਲਿਖਿਆ ਸੀ ਕਿ ਹਾਲੇ ਤਾਂ ਇਕ ਕੱਚ ਤੋੜਿਆ ਹੈ ਜ਼ਿਆਦਾ ਪ੍ਰਚਾਰ ਕਰੇਗਾ ਤਾਂ ਮੂੰਹ ਤੋੜ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਇਕ ਰਿਪੋਰਟ ਦਰਜ ਕਰਵਾਈ ਜਾਵੇਗੀ। ਨਾਲ ਹੀ ਸ਼ਹਿਰ ਦੀ ਜਨਤਾ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਬਕ ਸਿਖਾਵੇਗੀ। ਮੁੰਬਈ ਨਗਰ ਪਾਲਿਕਾ ਚੋਣ 21 ਫਰਵਰੀ ਨੂੰ ਹੈ। ਤਿਵਾਰੀ ਚੋਣ ਪ੍ਰਚਾਰ ਲਈ ਬੁੱਧਵਾਰ ਤੋਂ ਇੱਥੇ ਹੀ ਹਨ ਅਤੇ ਚੋਣ ਰੈਲੀਆਂ ਕਰ ਰਹੇ ਹਨ। ਮਿਸ਼ਰਾ ਨੇ ਕਿਸੇ ਵੀ ਪਾਰਟੀ ਦਾ ਨਾਮ ਲਏ ਬਿਨ੍ਹਾਂ ਕਿਹਾ ਕਿ ਇਹ ਹਮਲਾ ਵਿਰੋਧੀ ਪਾਰਟੀ 'ਚ 'ਡਰ ਅਤੇ ਫਿਕਰ' ਨੂੰ ਦਰਸਾਉਂਦਾ ਹੈ। ਤਿਵਾਰੀ ਨੇ ਸ਼ਾਮ ਨੂੰ ਸਾਕੀਨਾਕਾ 'ਚ ਇਕ ਰੈਲੀ 'ਚ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਨਰਿੰਦਰ ਮੋਦੀ ਦੀ ਫੌਜ ਦਾ ਇਕ ਫੌਜੀ ਹਾਂ, ਮੈਂ ਕਿਸੇ ਵੀ ਤਰ੍ਹਾਂ ਨਾਲ ਡਰਨ ਵਾਲਾ ਨਹੀਂ ਹਾਂ।

Popular News

!-- -->