ਭਾਰਤ-ਪਾਕਿ ਵਿਚਾਲੇ ਸਿੰਧੂ ਜਲ ਵੰਡ ਨੂੰ ਲੈ ਕੇ ਬੈਠਕ

You Are HereDelhi
Tuesday, March 21, 2017-4:02 AM

ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਨੇ ਦੋਹਾਂ ਦੇਸ਼ਾਂ ਵਿਚਾਲੇ ਪਾਣੀ ਦੀ ਵੰਡ ਸੰਬੰਧਿਤ ਪ੍ਰੇਸ਼ਾਨੀਆਂ 'ਤੇ ਚਰਚਾ ਲਈ ਇਸਲਾਮਾਬਾਦ 'ਚ ਸਿੰਧੂ ਜਲ ਕਮਿਸ਼ਨ ਦੀ ਇਕ ਬੈਠਕ ਕੀਤੀ। ਕਮਿਸ਼ਨ ਦੀ ਆਖਰੀ ਬੈਠਕ 2015 'ਚ ਹੋਈ ਸੀ। ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਵੱਲੋਂ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਸਤੰਬਰ 2016 'ਚ ਆਯੋਜਿਤ ਹੋਣ ਵਾਲੀ ਇਕ ਹੋਰ ਬੈਠਕ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ ਭਾਰਤੀ ਧਿਰ ਨੇ ਇਸ ਗੱਲਬਾਤ ਦੀ ਸ਼ੁਰੂਆਤ ਕੀਤੀ। ਪਾਕਿਸਤਾਨ ਨੇ ਇਸ ਗੱਲਬਾਤ ਨੂੰ ਅਹਿਮ ਬੈਠਕ ਦੇ ਤੌਰ 'ਤੇ ਦੱਸਿਆ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਇਸ ਨਾਲ ਸ਼ਾਂਤੀ ਗੱਲਬਾਤ ਦੀ ਬਹਾਲੀ ਹੋ ਸਕਦੀ ਹੈ। ਇਸ ਬੈਠਕ 'ਚ ਚਿਨਾਬ 'ਤੇ ਭਾਰਤ ਵੱਲੋਂ ਬਣਾਈ ਗਈ ਤਿੰਨ ਜਲ ਪ੍ਰਾਜੈਕਟਾਂ ਦੇ ਡਿਜ਼ਾਈਨ 'ਤੇ ਚਰਚਾ ਹੋਈ ਜਿਸ 'ਤੇ ਪਾਕਿਸਤਾਨ ਨੂੰ ਇਤਰਾਜ਼ ਹੈ।

ਭਾਰਤੀ ਧਿਰ ਦੀ ਅਗਵਾਈ ਸਿੰਧੂ ਜਲ ਕਮਿਸ਼ਨ ਪੀ.ਕੇ. ਸਕਸੇਨਾ ਅਤੇ ਪਾਕਿਸਤਾਨੀ ਧਿਰ ਦੀ ਅਗਵਾਈ ਮਿਰਜ਼ਾ ਆਸਿਫ ਸਈਅਦ ਨੇ ਕੀਤੀ। ਪਾਕਿਸਤਾਨ ਦੇ ਜਲ ਅਤੇ ਉਰਜਾ ਮੰਤਰੀ ਖਵਾਜਾ ਆਸਿਫ ਨੇ ਇਸ ਸਮਝੌਤੇ ਨੂੰ ਇਕ ਬਹੁਤ ਹੀ ਅਹਿਮ ਸਮਝੌਤਾ ਦੱਸਿਆ ਜੋ ਦੋਹਾਂ ਦੇਸ਼ਾਂ ਵਿਚਾਲੇ ਪਾਣੀ ਦੇ ਗੰਭੀਰ ਮੁੱਦਿਆਂ ਦਾ ਇਕ ਦੋਸਤੀ ਭਰਿਆ ਹੱਲ ਪ੍ਰਦਾਨ ਕਰਦਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.