ਭਾਰਤ ਦਾ ਪਹਿਲਾ ਸੰਕੇਤਕ ਭਾਸ਼ਾ ਸ਼ਬਦਕੋਸ਼ ਜਲਦ ਹੋਵੇਗਾ ਤਿਆਰ


You Are HereDelhi
Tuesday, March 21, 2017-3:36 AM
ਨਵੀਂ ਦਿੱਲੀ—ਸਰਕਾਰ ਦੇਸ਼ ਭਰ 'ਚ ਗੂੰਗੇ-ਬੋਲੇ ਲੋਕਾਂ ਲਈ ਵਰਤੀਆਂ ਜਾਣ ਵਾਲੀਆਂ ਸੰਕੇਤਕ ਭਾਸ਼ਾਵਾਂ 'ਚ ਇਕਸਾਰਤਾ ਲਿਆਉਣ ਦੇ ਟੀਚੇ ਨਾਲ ਪਹਿਲਾ ਸ਼ਬਦਕੋਸ਼ ਲਿਆਉਣ ਦੀ ਤਿਆਰੀ 'ਚ ਹੈ। ਭਾਰਤੀ ਸੰਕੇਤਕ ਭਾਸ਼ਾ ਰਿਸਰਚ ਤੇ ਸਿੱਖਿਆ ਕੇਂਦਰ (ਆਈ. ਐੱਸ. ਐੱਲ. ਆਰ. ਟੀ. ਸੀ.) ਵਲੋਂ ਵਿਕਸਿਤ ਭਾਰਤੀ ਸੰਕੇਤਕ ਭਾਸ਼ਾ (ਆਈ.ਐੱਸ.ਐੱਲ.) ਸ਼ਬਦਕੋਸ਼ ' ਚ ਹੁਣ ਤੱਕ ਹਿੰਦੀ ਤੇ ਅੰਗਰੇਜ਼ੀ ਦੇ 6,032 ਸ਼ਬਦਾਂ ਤੇ ਉਨ੍ਹਾਂ ਦੀ ਗ੍ਰਾਫਿਕ ਪੇਸ਼ਕਾਰੀ ਸ਼ਾਮਲ ਕੀਤੀ ਗਈ ਹੈ। ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰ ਮੰਤਰੀ ਥਾਵਰ ਚੰਦ ਗਹਿਲੋਤ ਨੇ ਅੱਜ ਕਿਹਾ,''ਗੂੰਗੇ-ਬੋਲੇ ਲੋਕਾਂ ਨੂੰ ਸੰਚਾਰ 'ਚ ਮਦਦ ਕਰਨ ਲਈ ਲੋੜੀਂਦਾ ਭਾਰਤੀ ਸੰਕੇਤਕ ਭਾਸ਼ਾ ਸ਼ਬਦਕੋਸ਼ ਵਿਕਸਿਤ ਕੀਤਾ ਜਾਣਾ ਸਮੇਂ ਦੀ ਜ਼ਰੂਰਤ ਹੈ।''ਗਹਿਲੋਤ ਨੇ ਕਿਹਾ ਕਿ ਇਹ ਸ਼ਬਦਕੋਸ਼ ਸੰਚਾਰ ਦੇ ਅੰਤਰ ਨੂੰ ਦੂਰ ਕਰਨ 'ਚ ਮਦਦਗਾਰ ਸਾਬਿਤ ਹੋਵੇਗਾ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.