ਸੁਲਤਾਨਪੁਰ ਲੋਧੀ (ਧੀਰ)— ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਗੁਰਪੁਰਬ ਮੌਕੇ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮ ਲਈ 100 ਕਰੋੜ ਰੁਪਏ ਦੇਣ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਵਾਸਤੇ ਜੀ. ਐੱਸ. ਟੀ. ਮੁਆਫ ਕਰਨ ਸਬੰਧੀ ਲਏ ਗਏ ਫੈਸਲਿਆਂ ਤੇ ਪਵਿੱਤਰ ਨਗਰੀ ਨਿਵਾਸੀਆਂ ਨੇ ਆਪਣੀ ਰਾਏ ਪ੍ਰਗਟ ਕਰਦਿਆਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਇਸ ਸਬੰਧੀ ਸਮਾਜ ਸੇਵਕ ਸੁਰਜੀਤ ਸਿੰਘ ਸੱਦੂਵਾਲ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਪਵਿੱਤਰ ਨਗਰੀ ਦੇ ਵਿਕਾਸ ਅਤੇ ਸ਼ਤਾਬਦੀ ਸਮਾਗਮ ਸਬੰਧੀ ਜੋ 100 ਕਰੋੜ ਦੇਣ ਦਾ ਐਲਾਨ ਕੀਤਾ ਹੈ, ਉਸ ਤੋਂ ਸਾਫ ਤੇ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਸਾਹਿਬ ਹੀ ਸਹੀ ਅਰਥਾਂ 'ਚ ਪੰਜਾਬੀਆਂ ਦੀ ਆਪਣੀ ਸਰਕਾਰ ਹੈ। ਲੰਗਰ 'ਤੇ ਜੀ. ਐੱਸ. ਟੀ. ਦੀ ਮੁਆਫ ਕਰਨ ਵਾਲੇ ਇਤਿਹਾਸਕ ਕਦਮ ਵੀ ਕੈਪਟਨ ਸਾਹਿਬ ਹੀ ਚੁੱਕ ਸਕਦੇ ਹਨ ਅਕਾਲੀ ਦਲ ਦੇ ਵਸ ਵਾਲੀ ਗੱਲ ਨਹੀਂ ਸੀ।
ਕੈਪਟਨ ਸਾਹਿਬ ਨੇ ਜੋ 100 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ, ਉਸ ਨਾਲ ਇਸ ਪਵਿੱਤਰ ਨਗਰੀ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ ਤੇ ਸ਼ਤਾਬਦੀ ਸਮਾਗਮ ਵੀ ਇਤਿਹਾਸਕ ਹੋਵੇਗਾ। -ਗਰਦੌਰ ਸਿੰਘ ਆਹਲੀ।
ਕੈਪਟਨ ਸਾਹਿਬ ਸ਼ੁਰੂ ਤੋਂ ਹੀ ਆਪਣੇ ਦ੍ਰਿੜ੍ਹ ਫੈਸਲਿਆਂ ਰਾਹੀਂ ਜਾਣੇ ਜਾਂਦੇ ਹਨ। ਪੰਜਾਬ ਨੂੰ ਇਕ ਨਵੇਂ ਵਿਕਾਸ ਦੇ ਦੌਰ ਵੱਲ ਲੈ ਕੇ ਜਾਣ ਲਈ ਇਤਿਹਾਸਕ ਕਦਮ ਚੁੱਕੇ ਜਾ ਰਹੇ ਹਨ। ਪਹਿਲਾਂ ਲੰਗਰ 'ਤੇ ਜੀ. ਐੱਸ. ਟੀ. ਮੁਆਫ ਕਰਨਾ ਜੋ ਅਕਾਲੀਆਂ ਤੋਂ ਨਹੀਂ ਹੋਇਆ ਤੇ ਹੁਣ ਸ਼ਤਾਬਦੀ ਸਮਾਗਮ ਵਾਸਤੇ 100 ਕਰੋੜ ਰੁਪਏ ਮਨਜ਼ੂਰ ਕਰਨਾ ਇਹ ਸਿਰਫ ਕੈਪਟਨ ਸਾਹਿਬ ਹੀ ਕਰ ਸਕਦੇ ਹਨ। -ਨਿਸ਼ਾਨ ਸਿੰਘ ਹਜ਼ਾਰਾ।
ਜੇ ਅਕਾਲੀ ਰਾਜ ਸਮੇਂ ਇਸ ਪਵਿੱਤਰ ਨਗਰੀ ਦਾ ਸਹੀ ਅਰਥਾਂ 'ਚ ਵਿਕਾਸ ਹੋਇਆ ਹੁੰਦਾ ਤਾਂ ਇਹ ਗੁਰੂ ਕੀ ਨਗਰੀ ਦਾ ਨਾਂ ਪੂਰੇ ਸੂਬੇ 'ਚ ਤਾਂ ਕੀ ਦੇਸ਼ ਵਿਦੇਸ਼ 'ਚ ਗੂੰਜਦਾ ਹੁੰਦਾ ਪਰ ਹੁਣ ਕਾਂਗਰਸ ਸਰਕਾਰ ਦੇ ਸਮੇਂ ਜੋ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੈਪਟਨ ਸਾਹਿਬ ਕੋਲੋਂ ਪਵਿੱਤਰ ਨਗਰੀ ਦੇ ਵਿਕਾਸ ਤੇ ਸ਼ਤਾਬਦੀ ਸਮਾਗਮ ਲਈ ਮਨਜ਼ੂਰ ਕਰਵਾਏ ਹਨ, ਉਸ ਨਾਲ ਇਹ ਪਵਿੱਤਰ ਨਗਰੀ ਸੱਚਮੁੱਚ ਪਵਿੱਤਰ ਹੋ ਜਾਵੇਗੀ। -ਲਾਭ ਸਿੰਘ ਧੰਜੂ।
ਡਾ. ਥਿੰਦ ਦੇ ਅਕਾਲੀ ਦਲ 'ਚ ਜਾਣ ਨਾਲ 'ਆਪ' ਦੇ ਅਕਾਲੀ-ਭਾਜਪਾ ਦੀ ਬੀ-ਟੀਮ ਬਾਰੇ ਹੋਇਆ ਸਪੱਸ਼ਟ
NEXT STORY