ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਹੈਲਥ ਸੁਬਾਰਡੀਨੇਟ ਆਫਿਸਜ਼ ਕਲੈਰੀਕਲ ਐਸੋਸੀਏਸ਼ਨ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਬੁੱਧਵਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਕਲੈਰੀਕਲ ਅਮਲੇ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਜਸਬੀਰ ਸਿੰਘ ਫਾਰਮਾਸਿਸਟ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮਿਤੀ 3 ਅਪ੍ਰੈਲ ਤੋਂ 10 ਅਪ੍ਰੈਲ ਤਕ ਰੋਜ਼ਾਨਾ ਕਾਲੇ ਬਿਲੇ ਲਾ ਕੇ ਦੁਪਹਿਰ 1.00 ਵਜੇ ਤੋਂ 2.00 ਵਜੇ ਤਕ ਗੇਟ ਸਿਵਲ ਹਸਪਤਾਲ ਮੂਹਰੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ 'ਚ ਮੁਲਾਜ਼ਮ ਵਿਰੋਧੀ ਪੇਸ਼ ਕੀਤੇ ਬਜਟ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ ਕਿਉਂਕਿ ਵਿੱਤ ਮੰਤਰੀ ਪੰਜਾਬ ਵੱਲੋਂ ਪੇਸ਼ ਕੀਤੇ ਬਜਟ 'ਚ ਪਿਛਲੇ 22 ਮਹੀਨਿਆਂ ਤੋਂ ਮਹਿੰਗਾਈ ਭੱਤੇ ਦਾ ਏਰੀਅਰ ਦੇਣ 1.1.2017 ਤੋਂ ਲੰਬਿਤ ਪਈਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ, ਛੇਵਂੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਆਦਿ ਦਾ ਜ਼ਿਕਰ ਤੱਕ ਨਾ ਕਰਨ 'ਤੇ ਉਲਟਾ ਪ੍ਰੋਫੈਸ਼ਨਲ ਟੈਕਸ ਦੇ ਨਾਂ 'ਤੇ ਮੁਲਾਜ਼ਮਾਂ 'ਤੇ 200 ਰੁ: ਪ੍ਰਤੀ ਮਹੀਨਾ ਲਗਾਉਣ ਕਾਰਨ ਕੀਤਾ ਜਾ ਰਿਹਾ ਹੈ । ਸਿਵਲ ਹਸਪਤਾਲ, ਸੁਲਤਾਨਪੁਰ ਲੋਧੀ ਵਿਖੇ ਕਲੈਰੀਕਲ ਅਮਲੇ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਜਸਬੀਰ ਸਿੰਘ ਪ੍ਰਧਾਨ ਫਾਰਮਾਸਿਸਟ ਐਸੋਸੀਏਸ਼ਨ, ਕਪੂਰਥਲਾ ਇਕਾਈ, ਸੰਨੀ ਸਹੋਤਾ, ਸਾਹਿਲ, ਗੁਲਸ਼ਨ, ਮਨਪ੍ਰੀਤ ਕੌਰ, ਬਲਜਿੰਦਰ ਕੌਰ ਅਤੇ ਸੁਨੀਲ ਆਦਿ ਨੇ ਸ਼ਿਰਕਤ ਕੀਤੀ ।
ਕਾਂਗਰਸੀ ਆਗੂ ਜਨਾਰਦਨ ਦਿਵੇਦੀ ਦੀ ਥਾਂ ਹੁਣ ਅਸ਼ੋਕ ਗਹਿਲੋਤ ਕੋਲ ਕਰਨ ਲੱਗੇ ਅਪਰੋਚ
NEXT STORY