ਭੁਲੱਥ (ਰਜਿੰਦਰ)— ਨੇੜਲੇ ਅੱਡਾ ਚੌਕ ਬਜਾਜ ਵਿਖੇ ਕੱਚੇ ਰਸਤੇ ਤੋਂ ਵਿਅਕਤੀ ਦੇ ਜ਼ਖਮੀ ਹਾਲਤ ਵਿਚ ਮਿਲਣ ਦੇ ਮਾਮਲੇ ਵਿਚ ਭੁਲੱਥ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਭਟਨੂਰਾ ਲੁਬਾਣਾ ਨੇ ਭੁਲੱਥ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਬੀਤੇ ਕੱਲ ਮੈਂ ਆਪਣੇ ਸਾਢੂੰ ਬਲਵੀਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਭਟਨੂਰਾ ਲੁਬਾਣਾ ਨੂੰ ਚੌਕ ਬਜਾਜ ਦਾਣਾ ਮੰਡੀ ਵਿਖੇ ਕਣਕ ਦੇ ਦਾਣਿਆਂ ਕੋਲ ਛੱਡ ਕੇ ਆਇਆ ਸੀ। ਉਸੇ ਦਿਨ ਦੁਪਹਿਰ ਦੇ ਸਮੇਂ ਮੇਰੀ ਸਾਲੀ ਰੋਟੀ ਲੈ ਕੇ ਮੰਡੀ ਗਈ ਤਾਂ ਬਲਵੀਰ ਸਿੰਘ ਉਥੇ ਮੌਜੂਦ ਨਹੀਂ ਸੀ। ਮੰਡੀ 'ਚ ਪੁੱਛਣ 'ਤੇ ਲੋਕਾਂ ਨੇ ਦੱਸਿਆ ਕਿ ਉਹ ਕਰੀਬ 1 ਘੰਟਾ ਪਹਿਲਾਂ ਇਥੋਂ ਚਲਾ ਗਿਆ ਹੈ। ਜਿਸ ਤੋਂ ਬਾਅਦ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਜਿਸ ਤੋਂ ਬਾਅਦ ਅਸੀਂ ਬਲਵੀਰ ਸਿੰਘ ਦੀ ਭਾਲ ਕਰਦੇ ਰਹੇ।
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਸਵੇਰੇ 9 ਵਜੇ ਮੰਡੀ ਚੌਕ ਬਜਾਜ ਦੀ ਸੜਕ ਤੋਂ 100 ਮੀਟਰ ਦੀ ਦੂਰੀ 'ਤੇ ਕੱਚੇ ਰਸਤੇ 'ਤੇ ਸਾਨੂੰ ਬਲਵੀਰ ਸਿੰਘ ਮਿਲ ਗਿਆ। ਜਿਸ ਨੂੰ ਅਸੀਂ ਦੇਖਿਆ ਤਾਂ ਉਸ ਦੀ ਗਰਦਨ ਦੇ ਪਿਛਲੇ ਪਾਸੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਜ਼ਖਮੀ ਕੀਤਾ ਹੋਇਆ ਸੀ। ਇਸ ਸਬੰਧੀ ਗੱਲਬਾਤ ਕਰਨ 'ਤੇ ਭੁਲੱਥ ਪੁਲਸ ਨੇ ਦਸਿਆ ਕਿ ਉਕਤ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
28 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3 ਖਿਲਾਫ ਮਾਮਲਾ ਦਰਜ
NEXT STORY