ਸੁਲਤਾਨਪੁਰ ਲੋਧੀ (ਧੀਰ)—ਹਲਕੇ ਦੀਆਂ ਮੰਡੀਆਂ 'ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਸ਼ਬਦ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱੱਲੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮਾਰਕੀਟ ਕਮੇਟੀ ਦਫਤਰ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਮੰਡੀਆਂ ਦਾ ਉਨ੍ਹਾਂ ਵੱਲੋਂ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਤੇ ਮੰਡੀਆਂ 'ਚ ਕਿਸਾਨਾਂ ਵੱਲੋਂ ਕਣਕ ਦੀ ਲਿਫਟਿੰਗ ਦੀ ਰਫਤਾਰ ਘੱਟ ਹੋਣ ਅਤੇ ਕੁਝ ਹੋਰ ਮੁਸਕਿਲਾਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ ਗਿਆ ਹੈ।ਮੀਟਿੰਗ ਦੌਰਾਨ ਉਨ੍ਹਾਂ ਸਮੂਹ ਖਰੀਦ ਏਜੰਸੀਆਂ ਐਗਰੋ, ਮਾਰਕਫੈੱਡ ਤੇ ਹੋਰਾਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਕਣਕ ਦੀ ਲਿਫਟਿੰਗ ਵਿਚ ਹੋਰ ਤੇਜ਼ੀ ਲਿਆਉਣ ਬਾਰੇ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 48 ਘੰਟਿਆਂ ਬਾਅਦ ਪੇਮੈਂਟ ਕੀਤੀ ਜਾਵੇਗੀ ਅਤੇ 72 ਘੰਟੇ ਵਿਚ ਸਮੂਹ ਮੰਡੀਆਂ ਵਿਚੋਂ ਕਣਕ ਦੀ ਪੂਰੀ ਚੁਕਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੇ ਸੀਜ਼ਨ 'ਚ ਸਮੂਹ ਮੰਡੀਆਂ 'ਚ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ ਤੇ ਇਸ ਨੂੰ ਯਕੀਨੀ ਬਣਾਇਆ ਜਾਵੇ। ਅਣਗਹਿਲੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ. ਡੀ. ਐੱਮ. ਡਾ.ਚਾਰੂਮਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਗੱਲ ਦਾ ਪੂਰਨ ਰੂਪ ਵਿਚ ਭਰੋਸਾ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਦੇ ਇਕ-ਇਕ ਦਾਣੇ ਦਾ ਵਾਜਿਬ ਮੁੱਲ ਸਮੇਂ ਸਿਰ ਅਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਕਰ ਕੇ ਕਿਸਾਨਾਂ ਨੂੰ ਜਲਦੀ ਹੀ ਵਿਹਲੇ ਕੀਤਾ ਜਾਂਦਾ ਹੈ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸਦਾ ਜਲਦੀ ਅਤੇ ਉਚਿਤ ਹੱਲ ਕੱਢੇ ਜਾਣ ਦਾ ਭਰੋਸਾ ਦਿੱਤਾ।ਇਸ ਮੌਕੇ ਸੰਜੀਵ ਦੱਤਾ ਸੈਕਟਰੀ ਮਾਰਕੀਟ ਕਮੇਟੀ, ਦੀਪਕ ਧੀਰ ਰਾਜੂ ਸਕੱਤਰ ਪ੍ਰਦੇਸ ਕਾਂਗਰਸ, ਵਿਨੋਦ ਕੁਮਾਰ ਗੁਪਤਾ ਪ੍ਰਧਾਨ ਨਗਰ ਕੌਂਸਲ, ਡੀ. ਐੱਫ. ਐੱਸ. ਓ. ਪਿੰਦਰ ਸਿੰਘ, ਮਾਰਕਫੈੱਡ ਡੀ. ਐੱਮ. ਪਰਮਿੰਦਰ ਸਿੰਘ, ਡੀ. ਐੱਮ. ਐਗਰੋ ਸੁਖਵਿੰਦਰ ਸਿੰਘ, ਬਲਬੀਰ ਸਿੰਘ ਮੈਨੇਜਰ, ਸੁਰਿੰਦਰਜੀਤ ਸਿੰਘ, ਰਾਕੇਸ਼ ਕੁਮਾਰ ਰੌਕੀ, ਨਰੇਸ਼ ਨਈਅਰ, ਹਰਚਰਨ ਸਿੰਘ ਬੱਗਾ, ਹੈਪੀ ਛੁਰਾ, ਕੁੰਦਨ ਸਿੰਘ ਚੱਕਾਂ, ਸਤਿੰਦਰ ਸਿੰਘ ਚੀਮਾ ਦਫਤਰ ਇਨਚਾਰਜ, ਸੈਕਟਰੀ ਅਮਰੀਕ ਸਿੰਘ, ਚਰਨ ਸਿੰਘ ਲੋਧੀਵਾਲ, ਕੇਵਲ ਸਿੰਘ, ਤਰਸੇਮ ਸਿੰਘ, ਨਰੇਸ਼ ਨਈਅਰ, ਪ੍ਰਕਾਸ਼ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਰਵੀ ਪੀ. ਏ., ਬਲਜਿੰਦਰ ਸਿੰਘ ਪੀ. ਏ., ਠੇਕੇਦਾਰ ਰੌਸ਼ਨ ਲਾਲ, ਸੁਨੀਲ ਕੁਮਾਰ ਉਪਲ, ਮਨੀ ਗੁਪਤਾ, ਪ੍ਰਮੋਦ ਕੁਮਾਰ ਪੱਪੂ ਆਦਿ ਹਾਜ਼ਰ ਸਨ।
ਖੇਤਾਂ 'ਚ ਸੁੱਕੀ ਫਸਲ ਨੂੰ ਇਕ ਚੰਗਿਆੜੀ ਵੀ ਕਰ ਸਕਦੀ ਹੈ ਤਬਾਹ
NEXT STORY