ਟਾਂਡਾ ਉੜਮੁੜ (ਪੰਡਿਤ ਵਰਿੰਦਰ) - ਅੱਜ ਸਵੇਰੇ ਬੇਟ ਇਲਾਕੇ ਦੇ ਪਿੰਡ ਰਾਣੀ ਪਿੰਡ 'ਚ ਇਕ ਘਰ 'ਚ ਸ਼ਾਰਟ ਸਰਕਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਅੱਗ ਕਾਰਨ ਘਰ ਦਾ ਸਮਾਨ ਨਸ਼ਟ ਹੋ ਗਿਆ। ਇਸ ਘਟਨਾ ਦਾ ਸ਼ਿਕਾਰ ਹੋਏ ਮਜ਼ਦੂਰੀ ਕਰਨ ਵਾਲੇ ਸਰਵਨ ਸਿੰਘ ਪੁੱਤਰ ਮੁਖਤਿਆਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਰਿਵਾਰ ਸਮੇਤ ਮਜ਼ਦੂਰੀ ਦੇ ਕੰਮ 'ਤੇ ਗਿਆ ਹੋਇਆ ਸੀ। ਪਿੱਛੋਂ ਉਸ ਨੂੰ ਸੂਚਨਾ ਮਿਲੀ ਕਿ ਉਸਦੇ ਘਰ 'ਚ ਅੱਗ ਲੱਗ ਗਈ ਹੈ। ਬੜੀ ਮੁਸ਼ਕਲ ਨਾਲ ਅੱਗ ਨੂੰ ਬੁਝਾਇਆ। ਉਸਨੇ ਦੱਸਿਆ ਕੇ ਅੱਗ ਕਾਰਨ ਬੈੱਡ, ਕਣਕ, ਕਪੜ, ਟੀ. ਵੀ. ਹੋਰ ਸਮਾਨ ਅਤੇ ਕੁਝ ਨਕਦੀ ਨਸ਼ਟ ਹੋਣ ਦੇ ਨਾਲ ਨਾਲ ਬਾਲਿਆ ਵਾਲੀ ਛੱਤ ਨੂੰ ਨੁਕਸਾਨ ਪਹੁੰਚਿਆਂ ਹੈ। ਇਸ ਮੌਕੇ ਪੀੜਿਤ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਮਦਦ ਕਰਨ ਦੀ ਅਪੀਲ ਕੀਤੀ।
ਖਾਲਿਸਤਾਨੀ ਰਮਨਜੀਤ ਸਿੰਘ ਰੋਮੀ ਹਾਂਗਕਾਂਗ ਤੋਂ ਗ੍ਰਿਫਤਾਰ (ਵੀਡੀਓ)
NEXT STORY