ਨਡਾਲਾ, (ਸ਼ਰਮਾ)- ਐੱਸ. ਐੱਸ. ਪੀ. ਕਪੂਰਥਲਾ ਸੰਜੀਵ ਸ਼ਰਮਾ ਦੇ ਹੁਕਮਾਂ ਤੇ ਏ. ਐੱਸ. ਪੀ. ਗੌਰਵ ਤੂਰਾ ਦੀ ਅਗਵਾਈ ਹੇਠ ਨਡਾਲਾ ਪੁਲਸ ਵੱਲੋਂ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਪੁਲਸ ਚੌਕੀ ਮੁਖੀ ਨਡਾਲਾ ਕਾਬਲ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵ੍ਹੀਕਲ ਦੇਣ ਸਮੇਂ ਇਹ ਯਾਦ ਰੱਖਣ ਕਿ ਉਸ ਦੇ ਕਾਗਜ਼ ਪੂਰੇ ਹੋਣ। ਇਸ ਮੌਕੇ ਉਨ੍ਹਾਂ ਨਾਲ ਹੋਰ ਮੁਲਾਜ਼ਮ ਵੀ ਹਾਜ਼ਰ ਸਨ।
ਗੈਂਗਵਾਰ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਪੀ. ਸੀ. ਆਰ. ਨੇ ਚਲਾਈ ਸਰਚ ਮੁਹਿੰਮ
NEXT STORY