ਕਪੂਰਥਲਾ (ਮਲਹੋਤਰਾ)— ਕਪੂਰਥਲਾ ਦੇ ਪਾਸ਼ ਏਰੀਏ ਤੋਂ ਅਚਾਨਕ ਗਾਇਬ ਹੋਈ ਕਰੀਬ 15 ਸਾਲਾ ਲੜਕੀ ਨੂੰ ਕਪੂਰਥਲਾ ਸਿਟੀ ਪੁਲਸ ਦੇ ਐੱਸ. ਐੱਚ. ਓ. ਦੀ ਸਖਤ ਮਿਹਨਤ ਤੋਂ ਬਾਅਦ ਕੁਝ ਹੀ ਘੰਟੇ ਬਾਅਦ ਪਤਾ ਲਗਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਚਾਰਬੱਤੀ ਚੌਕ ਤੋਂ ਆਪਣੀ ਦੁਕਾਨ ਤੋਂ ਘਰ ਜਾ ਰਹੀ ਇਕ ਕਰੀਬ 15 ਸਾਲਾ ਲੜਕੀ ਜਦੋਂ ਘਰ ਨਹੀਂ ਪਹੁੰਚੀ ਤਾਂ ਘਰ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਉਨ੍ਹਾਂ ਨੇ ਇੱਧਰ-ਉਧਰ ਪਤਾ ਕਰਨ ਤੋਂ ਬਾਅਦ ਕਰੀਬ ਸ਼ਾਮ 5 ਵਜੇ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ। ਥਾਣਾ ਸਿਟੀ ਪੁਲਸ ਦੇ ਐੱਸ. ਐੱਚ. ਓ. ਗੱਭਰ ਸਿੰਘ ਨੇ ਮਾਮਲੇ ਨੂੰ ਬੇਹੱਦ ਗੰਭੀਰ ਸਮਝਦੇ ਹੋਏ ਸੂਬੇ ਦੇ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ, ਜਿਸ ਕਾਰਨ ਲੜਕੀ ਦੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਮਿਲਣ ਦੀ ਸੂਚਨਾ ਮਿਲੀ। ਰੇਲਵੇ ਪੁਲਸ ਲੁਧਿਆਣਾ ਦੇ ਇਕ ਕਰਮਚਾਰੀ ਨੇ ਟੈਲੀਫੋਨ 'ਤੇ ਸੂਚਨਾ ਦਿੱਤੀ ਕਿ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਆਪਣੀ ਬੇਟੀ ਨਾਲ ਗੱਲਬਾਤ ਹੋ ਚੁੱਕੀ ਹੈ ਉਹ ਲੁਧਿਆਣਾ ਦੇ ਰੇਲਵੇ ਪੁਲਸ ਕੋਲ ਹੈ। ਇਸ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਲੜਕੀ ਉਥੇ ਕਿਸ ਤਰ੍ਹਾਂ ਪਹੁੰਚੀ। ਕਪੂਰਥਲਾ ਤੋਂ ਥਾਣਾ ਸਿਟੀ ਪੁਲਸ ਦੀ ਟੀਮ ਲੁਧਿਆਣਾ ਲੜਕੀ ਨੂੰ ਲੈਣ ਲਈ ਰਵਾਨਾ ਹੋ ਚੁੱਕੀ ਹੈ।
6 ਸਾਲ ਦੇ ਬੱਚੇ ਨਾਲ ਲੜਕੇ ਨੇ ਕੀਤੀ ਅਸ਼ਲੀਲ ਹਰਕਤ, ਹੰਗਾਮਾ
NEXT STORY