ਕਪੂਰਥਲਾ (ਭੂਸ਼ਣ)-ਥਾਣਾ ਕੋਤਵਾਲੀ ਅਤੇ ਜੇਲ ਪ੍ਰਸ਼ਾਸਨ ਦੀ ਪੁਲਸ ਵੱਲੋਂ ਚਲਾਈ ਗਈ ਸੰਯੁਕਤ ਸਰਚ ਮੁਹਿੰਮ ਦੌਰਾਨ ਪੀ. ਏ. ਪੀ. ਵਿਚ ਤਾਇਨਾਤ ਇਕ ਹੈੱਡ ਕਾਂਸਟੇਬਲ ਨੂੰ 75 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਦੇ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਜੇਲ ਪੁਲਸ ਦੀਆਂ ਟੀਮਾਂ ਸਾਂਝੇ ਤੌਰ 'ਤੇ ਜੇਲ ਕੰੰਪਲੈਕਸ ਦੇ ਅੰਦਰ ਅਤੇ ਬਾਹਰ ਚੈਕਿੰਗ ਕਰ ਰਹੇ ਸਨ ਕਿ ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਪੀ. ਏ. ਪੀ. 'ਚ ਤਾਇਨਾਤ ਹੈੱਡ ਕਾਂਸਟੇਬਲ ਸੁਖਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਵਾਡਾ ਚੈਨ ਸਿੰਘ ਫਿਰੋਜ਼ਪੁਰ, ਜੋ ਕਿ ਕੇਂਦਰੀ ਜੇਲ ਦੇ ਮੁੱਖ ਦਵਾਰ 'ਚ ਸੁਰੱਖਿਆ ਡਿਊਟੀ 'ਤੇ ਤਾਇਨਾਤ ਹਨ, ਦੇ ਕੋਲ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਮੌਜੂਦ ਹੈ ਅਤੇ ਉਹ ਜੇਲ ਦੇ ਅੰਦਰ ਹਵਾਲਾਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ । ਜਿਸ 'ਤੇ ਪੁਲਸ ਟੀਮ ਨੇ ਮੁਲਜ਼ਮ ਹੈੱਡ ਕਾਂਸਟੇਬਲ ਸੁਖਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਤੋਂ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛ-ਗਿਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਜੇਲ ਕੰੰਪਲੈਕਸ ਦੇ ਅੰਦਰ ਲਿਆਉਂਦਾ ਰਿਹਾ ਹੈ ਅਤੇ ਉਹ ਬਰਾਮਦ ਨਸ਼ੀਲੀਆਂ ਗੋਲੀਆਂ ਕਿਸੇ ਖਾਸ ਵਿਅਕਤੀ ਤੋਂ ਲੈ ਕੇ ਆਇਆ ਹੈ ।
ਸ਼ਿਵ ਸੈਨਾ ਨੇਤਾ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਖੁੱਲ੍ਹਿਆ ਰਾਜ਼
NEXT STORY