ਫਗਵਾੜਾ,(ਰੁਪਿੰਦਰ ਕੌਰ)—ਬੀਤੀ ਰਾਤ ਮੇਹਲੀ ਬਾਈਪਾਸ ਕੋਲ ਇਕ ਸੜਕ ਹਾਦਸਾ ਹੋ ਗਿਆ, ਜਿਸ ਦੌਰਾਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਥਾਨਕ ਲੋਕਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਨਾਜ਼ੁਕ ਹਾਲਾਤ ਦੇਖਦੇ ਹੋਏ ਉਸ ਨੂੰ ਨਿਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਅਤੇ ਜ਼ਖਮਾਂ ਨੂੰ ਨਾ ਝਲਦੇ ਹੋਏ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਪੁੱਤਰ ਮਹਿੰਦਰ ਰਾਮ ਵਾਸੀ ਮੁੰਨਾ, ਬਹਿਰਾਮ ਦੇ ਰੂਪ 'ਚ ਹੋਈ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਜ਼ਖ਼ਮੀ
NEXT STORY