ਸਨੈਪਡੀਲ 'ਚ ਸ਼ੁਰੂ ਹੋਇਆ ਛਾਂਟੀ ਦਾ ਦੌਰ, ਟੀਮ ਲੀਡਰ ਅਤੇ ਮੈਨੇਜਰਾਂ 'ਤੇ ਲਟਕੀ ਤਲਵਾਰ

You Are HereEmployment News
Saturday, February 25, 2017-1:25 PM

ਮੁੰਬਈ/ਨਵੀਂ ਦਿੱਲੀ— ਦੇਸ਼ ਦੀ ਤੀਜੀ ਸਭ ਤੋਂ ਵੱਡੀ ਈ-ਰਿਟੇਲ ਕੰਪਨੀ ਸਨੈਪਡੀਲ 'ਚ ਕਰੀਬ 1,000 ਕਰਮਚਾਰੀਆਂ ਦੀ ਛਾਂਟੀ ਦੇ ਐਲਾਨ ਤੋਂ ਬਾਅਦ ਹੀ ਉਸ ਦੇ ਗੁੜਗਾਂਵ ਸਥਿਤ ਕਾਰਪੋਰੇਟ ਦਫ਼ਤਰ 'ਚ ਹਲਚਲ ਮਚ ਗਈ ਹੈ। ਸਾਫਟਬੈਂਕ ਦੀ ਫੰਡਿੰਗ ਵਾਲੀ ਕੰਪਨੀ ਵੱਲੋਂ ਪਿਛਲੇ ਹਫ਼ਤੇ ਹੀ ਲਾਗਤ ਕੱਟਣ ਦੇ ਮਕਸਦ ਨਾਲ ਛਾਂਟੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਬੀਤੇ ਬੁੱਧਵਾਰ ਨੂੰ ਹੀ ਕੰਪਨੀ ਦੇ ਫਾਊਂਡਰਜ਼ ਰੋਹਿਤ ਬੰਸਲ ਅਤੇ ਕੁਣਾਲ ਬਹਿਲ ਨੇ ਦੱਸਿਆ ਕਿ ਉਹ ਕੰਪਨੀ 'ਚ ਲਾਗਤ ਕੱਟਣ ਦੇ ਯਤਨਾਂ 'ਚ ਲੱਗੇ ਹਨ। ਸੂਤਰਾਂ ਮੁਤਾਬਕ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਲੈਪਟਾਪ ਅਤੇ ਆਈ ਕਾਰਡਜ਼ ਨੂੰ ਵਾਪਸ ਲਿਆ ਜਾ ਰਿਹਾ ਹੈ। ਖਾਸ ਤੌਰ 'ਤੇ ਟੀਮ ਲੀਡਰਜ਼ ਅਤੇ ਮੈਨੇਜ਼ਰਾਂ ਦੀਆਂ ਨੌਕਰੀਆਂ ਖਤਰੇ 'ਚ ਹਨ। ਇਹ ਹੀ ਨਹੀਂ ਇਸ ਗੱਲ ਦੀ ਵੀ ਚਰਚਾ ਸੀ ਕਿ ਕੰਪਨੀ ਦੇ ਬੈਂਗਲੁਰੂ ਸਥਿਤ ਇਨੋਵੇਸ਼ਨ ਸੈਂਟਰ 'ਚ ਵੀ ਇਸ ਤਰ੍ਹਾਂ ਦੀ ਛਾਂਟੀ ਕਰਨ ਦੀ ਯੋਜਨਾ ਬਣ ਰਹੀ ਹੈ। ਬੀਤੇ ਮੰਗਲਵਾਰ ਨੂੰ ਹੀ ਆਪਣੇ ਲੈਪਟਾਪ ਅਤੇ ਹੋਰ ਸਮਾਨ ਕੰਪਨੀ ਨੂੰ ਵਾਪਸ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਮਾਰਚ ਤੱਕ ਛਾਂਟੀ ਦੀ ਪ੍ਰਕਿਰਿਆ ਚੱਲਣ ਵਾਲੀ ਹੈ। ਸੂਤਰਾਂ ਮੁਤਾਬਕ ਕਰਮਚਾਰੀਆਂ ਨੇ ਕਿਹਾ ਕਿ ਬੀਤੇ 15 ਮਹੀਨਿਆਂ 'ਚ ਮੁਕਾਬਲੇ ਵਾਲੀਆਂ ਕੰਪਨੀਆਂ ਨਾਲੋਂ ਪਿਛੜਨ, ਵਧਦੇ ਘਾਟੇ ਅਤੇ ਕਮਜ਼ੋਰ ਵਾਧੇ ਕਾਰਨ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈ-ਮੇਲ ਦੇ ਜਵਾਬ 'ਚ ਕੰਪਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਆਪਣੀਆਂ ਕੁਝ ਯੂਨਿਟਾਂ ਨੂੰ ਬੰਦ ਕਰਨ ਦੀਆਂ ਤਿਆਰੀਆਂ ਕਰਨ ਵਾਲੀ ਹੈ। ਸੂਤਰਾਂ ਨੇ ਦੱਸਿਆ ਕਿ ਯੂ.ਐੱਸ. ਆਧਾਰਿਤ ਡਾਟਾ ਸਾਈਸੇਜ਼ ਸੈਂਟਰ ਦੇ ਪ੍ਰਧਾਨ ਨੀਤਿਨ ਸ਼ਰਮਾ ਨੇ ਕੰਪਨੀ ਨੂੰ ਛੱਡ ਦਿੱਤਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.