ਨਵੀਂ ਦਿੱਲੀ— ਸ਼ੋਅ ਜਾਬ ਜੰਕਸ਼ਨ ਵਿਚ ਤੁਹਾਡਾ ਸੁਆਗਤ ਹੈ। ਅੱਜ ਅਸੀਂ ਨੌਕਰੀ ਦਾ ਜਿਹੜਾ ਮੌਕਾ ਦੱਸ ਰਹੇ ਹਾਂ, ਉਸ ਲਈ ਤੁਹਾਨੂੰ ਹੁਣੇ ਤੋਂ ਹੀ ਕੋਸ਼ਿਸ਼ ਸ਼ੁਰੂ ਕਰਨੀ ਪਵੇਗੀ। ਯੂ. ਪੀ. ਪਬਲਿਕ ਸਰਵਿਸ ਕਮਿਸ਼ਨ ਨੇ 14 ਵੱਖ-ਵੱਖ ਵਿਭਾਗਾਂ ਲਈ 1105 ਭਰਤੀਆਂ ਖੋਲੀਆਂ ਹਨ ਜਿਹੜੀਆਂ ਗਜ਼ਟਿਡ ਤੇ ਅਸਥਾਈ ਕਰਮਚਾਰੀ ਦੇ ਤੌਰ ਤੇ ਹੋਣਗੀਆਂ। ਨੌਕਰੀ ਲਈ ਅਰਜ਼ੀ ਲਾਉਣ ਦੀ ਆਖਰੀ ਤਾਰੀਕ ਹੈ 18 ਜੂਨ। ਯੂ. ਪੀ. ਹੋਮੋਇਓਪੈਥੀ ਮੈਡੀਕਲ ਸਰਵਿਸ ਵਿਭਾਗ ਦੀਆਂ 494 ਆਸਾਮੀਆਂ ਤੇ ਯੂ. ਪੀ. ਸਟੇਟ ਮੈਡੀਕਲ ਆਯੁਰਵੈਦਿਕ ਸਰਵਿਸ ਵਿਭਾਗ ਦੀਆਂ 544 ਆਸਾਮੀਆਂ ਹਨ। ਉਮੀਦਵਾਰਾਂ ਦਾ ਪੇ ਸਕੇਲ 5 ਹਜ਼ਾਰ 200 ਤੋਂ ਲੈ ਕੇ 2 ਲੱਖ 15 ਹਜ਼ਾਰ 900 ਰੁਪਏ ਤੱਕ ਹੋਵੇਗਾ। up ਪਬਲਿਕ ਸਰਵਿਸ ਕਮਿਸ਼ਨ ਦੇ 14 ਵਿਭਾਗਾਂ ਅਤੇ ਉਨ੍ਹਾਂ ਲਈ ਲੋੜੀਂਦੀ ਵਿਦਿਅਕ ਯੋਗਤਾ ਅਤੇ ਹੋਰ ਜਾਣਕਾਰੀ ਤੁਸੀਂ ”P ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਅਰਜ਼ੀ ਲਾਉਣ ਦੀ ਆਖਰੀ ਤਾਰੀਕ - 18 ਜੂਨ
ਉਮਰ ਹੱਦ - 21 ਤੋਂ 65 ਸਾਲ
ਕੁੱਲ ਆਸਾਮੀਆਂ - 1105
ਯੂ.ਪੀ. ਹੋਮੋਇਓਪੈਥੀ ਮੈਡੀਕਲ ਸਰਵਿਸ ਵਿਭਾਗ - 494 ਆਸਾਮੀਆਂ
ਯੂਪੀ ਸਟੇਟ ਮੈਡੀਕਲ ਆਯੁਰਵੈਦਿਕ ਸਰਵਿਸ ਵਿਭਾਗ - 544 ਆਸਾਮੀਆਂ
'ਪ੍ਰਮਾਣੂ' ਲਈ ਕਾਫੀ ਉਤਸ਼ਾਹਿਤ ਨੇ ਜਾਨ ਅਬਰਾਹਿਮ
NEXT STORY