ਮਤਰੇਏ ਦਾਦਾ ਦੀ ਹੱਤਿਆ ਦੇ ਮਾਮਲੇ 'ਚ ਸਿੱਖ ਵਿਅਕਤੀ ਨੂੰ ਉਮਰ ਕੈਦ

You Are HereEngland
Friday, February 17, 2017-11:43 PM

ਲੰਡਨ— ਬ੍ਰਿਟੇਨ 'ਚ 29 ਸਾਲਾਂ ਇਕ ਸਿੱਖ ਵਿਅਕਤੀ ਨੂੰ ਆਪਣੇ ਮਤਰੇਏ ਦਾਦਾ ਦੀ ਹੱਤਿਆ ਦੇ ਮਾਮਲੇ 'ਚ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਟਿੰਘਮ ਕ੍ਰਾਊਨ ਕੋਰਟ ਨੇ ਸੁਖਰਾਜ ਸਿੰਘ ਅਟਵਾਲ ਨੂੰ ਆਪਣੇ ਮਤਰੇਏ ਦਾਦਾ ਸਤਨਾਮ ਸਿੰਘ ਦੀ ਹੱਤਿਆ ਦਾ ਦੋਸ਼ੀ ਪਾਇਆ। ਉਹ 20 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਹੀ ਪੈਰੋਲ ਲਈ ਅਪੀਲ ਕਰ ਸਕੇਗਾ। ਇਸ ਹੱਤਿਆ ਦਾ ਕਾਰਨ ਪਰਿਵਰਾਕ ਵਿਵਾਦ ਦੱਸਿਆ ਗਿਆ ਹੈ। ਅਟਵਾਲ ਨੇ 23 ਜੁਲਾਈ 2015 ਨੂੰ ਡੇਬਰੀ ਇਲਾਕੇ 'ਚ ਸਤਨਾਮ ਸਿੰਘ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਗੋਈ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.