ਮੁੰਬਈ- ਬਾਲੀਵੁੱਡ 'ਚ ਹਮੇਸ਼ਾ ਫਿੱਟ ਫਿੱਗਰ ਵਾਲੀਆਂ ਅਭਿਨੇਤਰੀਆਂ ਨੂੰ ਹੀ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਆਪਣੀ ਪਹਿਲੀ ਫਿਲਮ 'ਦਮ ਲਗਾ ਕੇ ਹਈਸ਼ਾ'' ਨਾਲ ਭੂਮੀ ਪੇਡਨੇਕਰ ਨੇ ਇਕ ਮੋਟੀ ਤੇ ਭਾਰੀ ਅਭਿਨੇਤਰੀ ਦੇ ਰੂਪ 'ਚ ਬਾਲੀਵੁੱਡ 'ਚ ਐਂਟਰੀ ਕੀਤੀ। ਉਸ ਦਾ ਕਹਿਣਾ ਹੈ ਕਿ ਉਸ ਲਈ ਵਧਿਆ ਭਾਰ ਕੋਈ ਮੁਸ਼ਕਿਲ ਨਹੀਂ ਹੈ। ਉਹ ਫਿਲਮ ਦੀ ਮੰਗ 'ਤੇ ਸਾਈਜ਼ ਜ਼ੀਰੋ ਹੋਣ ਲਈ ਵੀ ਤਿਆਰ ਹੈ।
ਉਸ ਨੂੰ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਦਮ ਲਗਾ ਕੇ ਹਈਸ਼ਾ ਲਈ 89 ਕਿੱਲੋ ਦਾ ਹੋਣਾ ਸੀ। ਇਸ ਲਈ ਉਸ ਨੇ ਰੱਜ ਕੇ ਖਾਧਾ-ਪੀਤਾ। ਹਾਲਾਂਕਿ ਉਹ ਹੁਣ ਕਾਫੀ ਭਾਰ ਘਟਾ ਚੁੱਕੀ ਹੈ। ਦੋਹਰੇ ਸਰੀਰ ਦੀ ਦਿਖਣ ਵਾਲੀ ਹੀਰੋਇਨ ਭੂਮੀ ਪੇਡਨੇਕਰ ਹੁਣ ਇਕਦਮ ਸਲਿਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਦਮ ਲਗਾ ਕੇ ਹਈਸ਼ਾ 'ਚ ਭੂਮੀ ਪੇਡਨੇਕਰ ਨੇ ਆਯੂਸ਼ਮਾਨ ਖੁਰਾਣਾ ਨਾਲ ਲੀਡ ਰੋਲ ਨਿਭਾਇਆ, ਜਿਸ 'ਚ ਭੂਮੀ ਇਕ ਮੋਟੀ ਲੜਕੀ ਦੀ ਭੂਮਿਕਾ ਵਿਚ ਦਿਖੀ।
ਆਮਿਰ ਖਾਨ ਦੇ ਖਿਲਾਫ ਦਰਜ ਹੋਈ ਸ਼ਿਕਾਇਤ
NEXT STORY