ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅਤੇ ਕੰਗਣਾ ਦੇ ਵਿਵਾਦ 'ਚ ਹਰ ਵਾਰ ਕੋਈ ਨਵਾਂ ਖੁਲਾਸਾ ਅਤੇ ਮਜ਼ੇਦਾਰ ਟਵਿੱਸਟ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਤਸਵੀਰਾਂ ਦਾ ਲੀਕ ਹੋਣਾ ਫਿਰ ਤਲਾਕ ਹੋਣ ਦੇ ਬਾਵਜੂਦ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਦਾ ਰਿਤਿਕ ਨੂੰ ਸਹਿਯੋਗ ਦੇਣਾ ਅਤੇ ਹੁਣ ਕੰਗਣਾ ਦੇ ਸਾਬਕਾ ਪ੍ਰੇਮੀ ਅਧਿਅਨ ਸੁਮਨ ਦਾ ਕੰਗਣਾ ਬਾਰੇ ਹੈਰਾਨਜਨਕ ਖੁਲਾਸੇ ਕਰਨਾ, ਇਹ ਸਭ ਕੁਝ ਕੰਗਣਾ-ਰਿਤਿਕ ਦੇ ਵਿਵਾਦ ਨੂੰ ਹੋਰ ਰੋਮਾਂਚਕ ਬਣਾ ਰਹੇ ਹਨ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੀ ਕੰਗਣਾ ਦੇ ਸਾਬਕਾ ਪ੍ਰੇਮੀ ਅਧਿਅਨ ਨੇ ਆਪਣੇ ਇਕ ਇੰਟਰਵਿਊ 'ਚ ਕੰਗਣਾ 'ਤੇ ਕਾਲਾ ਜਾਦੂ ਕਰਨ, ਲੜਾਈ, ਕੁੱਟ-ਮਾਰ ਕਰਨ ਅਤੇ ਗੰਦੀਆਂ ਗਾਲ੍ਹਾਂ ਕੱਢਣ ਦਾ ਦੋਸ਼ ਲਗਾਇਆ ਹੈ ਪਰ ਕੰਗਣਾ ਬਾਰੇ ਇਹੋ-ਜਿਹੇ ਖੁਲਾਸੇ ਕਰਨ ਵਾਲੇ ਅਧਿਅਨ ਸੁਮਨ ਖੁਦ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਮਖੌਲ ਬਣ ਗਏ ਹਨ। ਅਸਲ 'ਚ ਅਧਿਅਨ ਨੇ ਕੰਗਣਾ 'ਤੇ ਦੋਸ਼ ਲਾਇਆ ਸੀ ਕਿ ਕੰਗਣਾ ਵਲੋਂ ਕਾਲਾ ਜਾਦੂ ਕਰਨ ਕਾਰਨ ਉਨ੍ਹਾਂ ਦਾ ਕੈਰੀਅਰ ਗ੍ਰਾਫ 'ਚ ਗਿਰਾਵਟ ਆ ਗਈ ਹੈ ਪਰ ਟਵਿੱਟਰ 'ਤੇ ਅਧਿਅਨ ਦੀਆਂ ਇਨ੍ਹਾਂ ਗੱਲਾਂ ਨੂੰ ਗਲਤ ਦੱਸਦੇ ਹੋਏ ਟਵਿੱਟਰ ਯੂਜ਼ਰਸ ਨੇ ਕਈ ਫਨੀ ਟਵ੍ਹੀਟਸ ਕਰ ਇਸ ਗੰਭੀਰ ਮਾਮਲੇ ਨੂੰ ਕਾਮੇਡੀ ਦਾ ਰੂਪ ਦੇ ਦਿੱਤਾ ਹੈ।
ਇਸ ਤਰ੍ਹਾਂ ਕੰਗਣਾ ਦੇ ਕੁਝ ਕਹਿਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੀ ਅਧਿਅਨ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਕਹਿ ਦਿੱਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਿਵਾਦ ਦਾ ਅਗਲਾ ਮੋੜ ਕੀ ਹੋਵੇਗਾ?
ਦੇਖੋ ਕਰਨ-ਬਿਪਾਸ਼ਾ ਦੇ ਵਿਆਹ ਤੋਂ ਪਹਿਲਾ ਕੀਤੀ ਪੂਜਾ ਦੀਆਂ ਇਹ ਖੂਬਸੂਰਤ ਤਸਵੀਰਾਂ WATCH PICS
NEXT STORY