• ਵਿਰਸੇ ਨਾਲ ਜੁੜਿਆ ਹੋਵੇ 'ਮਾਡਰਨ ਪੰਜਾਬ' : ਅਮਰਿੰਦਰ ਗਿੱਲ
     ਵਿਰਸੇ ਨਾਲ ਜੁੜਿਆ ਹੋਵੇ 'ਮਾਡਰਨ ਪੰਜਾਬ' : ਅਮਰਿੰਦਰ ਗਿੱਲ
  • ਮੇਰੇ ਸੁਪਨਿਆਂ ਦਾ ਪੰਜਾਬ ਇਕ ਅਜਿਹਾ ਪੰਜਾਬ ਹੈ, ਜਿਥੇ ਬੀਤੇ ਸਮੇਂ ਦੀ ਤਰ੍ਹਾਂ ਹਰ ਪਾਸੇ ਖੁਸ਼ਹਾਲੀ, ਖੁਸ਼ ਕਿਸਾਨ, ਦੁਕਾਨਦਾਰ ਤੇ ਪੰਜਾਬ ਦੇ ਹਰ ਵਾਸੀ ਦੇ ਚਿਹਰੇ 'ਤੇ ਖੁਸ਼ੀ ਝਲਕਦੀ ਹੋਵੇ। ਮੇਰੇ ਸੁਪਨਿਆਂ ਦਾ ਪੰਜਾਬ ਪੁਰਾਣੇ ਸਮੇਂ ਵਰਗਾ ਜ਼ਰੂਰ ਹੈ ਪਰ ਉਸ ਦਾ ਮੌਜੂਦਾ ਸਮੇਂ ਦੇ ਹਿਸਾਬ ਨਾਲ ਮਾਡਰਨ ਹੋਣਾ ਵੀ ਬਹੁਤ ਜ਼ਰੂਰੀ ਹੈ। ਸਪੱਸ਼ਟ ਸ਼ਬਦਾਂ 'ਚ ਕਹਾਂ ਤਾਂ ਇਕ ਅਜਿਹਾ ਪੰਜਾਬ ਹੋਵੇ, ਜੋ ਮਾਡਰਨ ਵੀ ਹੋਵੇ ਤੇ ਖੁਸ਼ਹਾਲ ਵੀ। ਜੇ ਗੱਲ ਕਰੀਏ ਅੱਜ ਦੇ ਮਾਡਰਨ ਪੰਜਾਬ ਦੀ ਤਾਂ ਪੰਜਾਬ 'ਚ ਪਹਿਲਾਂ ਦੀ ਤਰ੍ਹਾਂ ਸੱਥਾਂ ਨਹੀਂ ਲੱਗਦੀਆਂ। ਪੰਜਾਬ ਜਿਸ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਪਿੰਡਾਂ 'ਚ ਵਸਦੀ ਹੈ, ਉਹ ਹੌਲੀ-ਹੌਲੀ ਸ਼ਹਿਰਾਂ ਵੱਲ ਰੁਖ਼ ਕਰ ਰਹੀ ਹੈ। ਪੰਜਾਬੀ ਵਿਰਸਾ ਆਪਣੇ ਆਪ 'ਚ ਸਮਾ ਕੇ ਬੈਠੇ ਪਿੰਡ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਜ਼ਰੂਰਤ ਹੈ ਪੰਜਾਬ ਦੇ ਪਿੰਡਾਂ ਵੱਲ ਧਿਆਨ ਦੇਣ ਦੀ, ਦਮ ਤੋੜ ਰਹੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ। ਪੰਜਾਬ ਤੇ ਪੰਜਾਬੀ ਵਿਰਸਾ ਤਾਂ ਹੀ ਸੰਭਾਲਿਆ ਜਾ ਸਕਦਾ ਹੈ, ਜੇ ਸਰਕਾਰਾਂ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ, ਤਾਂ ਜੋ ਪਿੰਡ ਵਾਸੀਆਂ ਦੇ ਹੋ ਰਹੇ ਸ਼ਹਿਰੀਕਰਨ ਨੂੰ ਰੋਕਿਆ ਜਾ ਸਕੇ। ਇਸ ਨਾਲ ਪੰਜਾਬ ਪਹਿਲਾਂ ਵਾਂਗ ਖੁਸ਼ਹਾਲ, ਆਪਣੇ ਵਿਰਸੇ ਨਾਲ ਜੁੜਿਆ ਹੋਇਆ ਤੇ ਮਾਡਰਨ ਤਰੀਕੇ ਅਪਣਾ ਕੇ ਹੋਰ ਸੂਬਿਆਂ ਤੋਂ ਬਿਹਤਰ ਬਣ ਸਕੇਗਾ।

Political Memories