ਨਵੀਂ ਦਿੱਲੀ : ਬਾਲੀਵੁੱਡ ਦੇ ਮਿਸਟਰ ਇੰਡੀਆ ਭਾਵ ਅਨਿਲ ਕਪੂਰ ਫਿਲਮ ਨਿਰਮਾਣ 'ਚ ਹੋ ਰਹੇ ਬਦਲਾਅ ਤੋਂ ਖੁਸ਼ ਹਨ। ਅਨਿਲ ਨੂੰ ਫਿਲਮ ਇੰਡਸਟਰੀ 'ਚ ਆਏ ਸਾਢੇ ਤਿੰਨ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੋਨਮ ਨੇ ਫਿਲਮ 'ਨੀਰਜਾ' 'ਚ ਮਰਹੂਮ ਨੀਰਜਾ ਭਨੌਟ ਦੇ ਜੀਵਨ ਅਤੇ ਸੰਘਰਸ਼ 'ਤੇ ਬਣੀ ਬਾਇਓਪਿਕ 'ਚ ਏਅਰ ਹੋਸਟੈੱਸ ਦਾ ਕਿਰਦਾਰ ਨਿਭਾਅ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਫਿਲਮ ਨਿਰਮਾਣ 'ਚ ਹੋ ਰਹੇ ਬਦਲਾਅ ਤੋਂ ਉਹ ਕਾਫੀ ਖੁਸ਼ ਹਨ। ਅੱਜਕਲ ਖਿਡਾਰੀਆਂ ਅਤੇ ਐਥਲੀਟਾਂ 'ਤੇ ਵੀ ਫਿਲਮਾਂ ਬਣ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਨੀਰਜਾ ਨੂੰ ਤਾਂ ਲੋਕਾਂ ਨੇ ਭੁਲਾ ਹੀ ਦਿੱਤਾ ਸੀ ਪਰ ਇਸ ਫਿਲਮ ਰਾਹੀ ਇਕ ਵਾਰ ਫਿਰ ਤੋਂ ਲੋਕ ਉਨ੍ਹਾਂ ਤੋਂ ਜਾਣੋ ਹੋਏ ਹਨ। ਇਸ ਫਿਲਮ ਤੋਂ ਉਨ੍ਹਾਂ ਨੂੰ ਕਾਫੀ ਮਾਣ ਮਹਿਸੂਸ ਹੁੰਦਾ ਹੈ।
ਬਿਪਾਸ਼ਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ 'ਤੇ ਬੋਲੇ ਕਰਨ ਜੋਹਰ.....
NEXT STORY