ਮੁੰਬਈ : ਗਾਇਕ ਸੁਖਵਿੰਦਰ ਸਿੰਘ ਆਪਣੇ ਸਟੇਜ ਸ਼ੋਅ ਲਈ ਨਵੀਂ ਧਾਰਨਾ ਲੈ ਕੇ ਆ ਰਹੇ ਹਨ। ਇਸ ਬਾਰੇ ਉਨ੍ਹਾਂ ਦਾ ਕਹਿਣੈ ਕਿ ਇਸ ਨਾਲ ਸੰਗੀਤ ਪ੍ਰੇਮੀਆਂ ਨੂੰ ਨਵੀਂ ਕਿਸਮ ਦਾ ਸੰਗੀਤ ਸੁਣਨ ਨੂੰ ਮਿਲੇਗਾ। ਇਸ ਧਾਰਨਾ ਨੂੰ 'ਸੁਖਵਿੰਦਰ ਸਿੰਘ ਅਨਪਲੱਗਡ' ਅਤੇ 'ਡੀ.ਜੇ. ਨਾਈਟ ਵਿਦ ਸੁਖਵਿੰਦਰ ਸਿੰਘ' ਨਾਂ ਦਿੱਤਾ ਗਿਆ ਹੈ। ਸੁਖਵਿੰਦਰ ਦਾ ਕਹਿਣੈ ਕਿ ਅਨਪਲੱਗਡ ਵਿਚ ਤਾਂ ਗਲਾ ਨੱਚਦਾ ਹੈ ਅਤੇ ਡੀ.ਜੇ. ਵਿਚ ਸਟਾਈਲ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਇਕ ਸਿੱਕੇ ਦੇ ਦੋ ਪਹਿਲੂ।
ਸੁਖਵਿੰਦਰ ਨੇ ਕਿਹਾ, ''ਮੈਂ ਜਦੋਂ ਸਟੂਡੀਓ' ਵਿਚ ਗਾਉਂਦਾ ਹਾਂ ਤਾਂ ਬੇਸਿਕ ਕੰਪੋਜ਼ੀਸ਼ਨ ਹੁੰਦੀ ਹੈ। ਇਸ ਤੋਂ ਬਾਅਦ ਰੰਗ ਵਿਚ ਆਉਣ ਲਈ ਅਸੀਂ ਤਜਰਬੇ ਕਰਦੇ ਹਾਂ, ਜਿਵੇਂ ਇਸ 'ਚ ਜੈਜ਼ ਵੀ ਹੁੰਦਾ ਹੈ ਅਤੇ ਪੌਪ ਵੀ। ਥੋੜ੍ਹਾ ਜਿਹਾ ਕਲਾਸੀਕਲ ਵੀ ਹੁੰਦਾ ਹੈ।''
ਸੁਖਵਿੰਦਰ ਨੇ ਦੱਸਿਆ, ''ਅਨਪਲੱਗਡ' ਵਿਚ ਕੁਝ ਅਜਿਹਾ ਲੈ ਕੇ ਆਇਆ ਹਾਂ, ਜਿਸ ਨਾਲ ਪ੍ਰਸ਼ੰਸਕਾਂ ਨੂੰ ਲਾਈਵ ਟ੍ਰਮ ਅਤੇ ਗਿਟਾਰ ਦੇ ਨਾਲ ਡੀ.ਜੇ. ਮਿਕਸ ਦਾ ਆਨੰਦ ਮਿਲੇਗਾ। ਇਸ ਵਿਚ ਡੀ.ਜੇ. ਨਾਈਟ ਦਾ ਅਹਿਸਾਸ ਹੋਵੇਗਾ।'' ਬਾਲੀਵੁੱਡ ਦੇ ਰੋਮਾਂਟਿਕ ਗਾਇਕ ਹੋਣ ਦੇ ਸਵਾਲ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ, ''ਮੈਂ ਸੁਭਾਅ ਤੋਂ ਹੀ ਰੋਮਾਂਟਿਕ ਹਾਂ। ਰੋਣ-ਧੋਣ ਵਿਚ ਯਕੀਨ ਨਹੀਂ ਕਰਦਾ।''
ਪੁੱਤਰ ਨੂੰ ਫੌਜੀ ਵਰਦੀ 'ਚ ਦੇਖਣਾ ਚਾਹੁਦੇ ਹਨ ਕੋਰੀਓਗਰਾਫਰ-ਨਿਰਦੇਸ਼ਕ ਅਹਿਮਦ ਖਾਨ
NEXT STORY