ਮੁੰਬਈ- 'ਜੰਨਤ 2' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਈਸ਼ਾ ਗੁਪਤਾ ਜਲਦ ਹੀ ਅਕਸ਼ੈ ਕੁਮਾਰ ਨਾਲ ਫ਼ਿਲਮ 'ਰੂਸਤਮ' 'ਚ ਦਿਖਾਈ ਦੇਵੇਗੀ। ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੀ ਈਸ਼ਾ ਗੁਪਤਾ ਇਨ੍ਹਾਂ ਦਿਨਾਂ 'ਚ ਕਾਫੀ ਪਰੇਸ਼ਾਨ ਹੈ। ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਡੇਟਿੰਗ ਐੱਪ 'ਤੇ ਕਿਸੇ ਨੇ ਈਸ਼ਾ ਦਾ ਨਕਲੀ ਪ੍ਰੋਫਾਈਲ ਬਣਾ ਦਿੱਤਾ ਹੈ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੈ।
ਦਰਅਸਲ, ਖ਼ਬਰਾਂ ਆ ਰਹੀਆਂ ਸਨ ਕਿ ਈਸ਼ਾ ਜਲਦ ਹੀ ਇਕ ਡੇਟਿੰਗ ਰਿਐਲਟੀ ਸ਼ੋਅ ਦੀ ਮੇਜ਼ਬਾਨੀ ਕਰਦੀ ਨਜ਼ਰ ਆਵੇਗੀ। ਈਸ਼ਾ ਤਕਨੀਕੀ ਚੀਜ਼ਾਂ ਨੂੰ ਕਾਫੀ ਪਸੰਦ ਕਰਦੀ ਹੈ, ਇਸ ਲਈ ਉਸ ਨੇ ਇਸ ਸ਼ੋਅ ਲਈ ਹਾਂ ਕਰ ਦਿੱਤੀ ਸੀ। ਹਾਲਾਂਕਿ ਈਸ਼ਾ ਇਸ ਅਕਾਉਂਟ 'ਤੇ ਆਉਣ ਵਾਲੀ ਪ੍ਰਤੀਕਿਰਿਆ ਤੋਂ ਕਾਫੀ ਖੁਸ਼ ਹੈ।
ਜ਼ਿਕਰਯੋਗ ਹੈ ਕਿ ਮਾਡਲਿੰਗ ਨਾਲ ਆਪਣੇ ਕੈਰਿਅਰ ਦੀ ਸ਼ੁਰਆਤ ਕਰਨ ਵਾਲੀ ਈਸ਼ਾ ਪਹਿਲੀ ਵਾਰ ਬਾਲੀਵੁੱਡ 'ਚ ਇਮਰਾਨ ਹਾਸ਼ਮੀ ਨਾਲ 'ਜੰਨਤ 2' 'ਚ ਨਜ਼ਰ ਆਈ ਸੀ। ਇਸ ਦੇ ਇਲਾਵਾ 'ਹੇਰਾ ਫੇਰੀ 3' 'ਚ ਵੀ ਉਹ ਦਮਦਾਰ ਕਿਰਦਾਰ ਨਿਭਾਵੇਗੀ।
Valentines Day ਤੋਂ ਪਹਿਲਾਂ ਪੂਨਮ ਪਾਂਡੇ ਨੇ ਸ਼ੇਅਰ ਕੀਤੀ ਬੋਲਡ ਤਸਵੀਰ
NEXT STORY