ਮੁੰਬਈ : ਬਾਲੀਵੁੱਡ 'ਚ ਅਕਸਰ ਖਲਨਾਇਕ ਦਾ ਰੋਲ ਮਰਦ ਹੀ ਨਿਭਾਉਂਦੇ ਹਨ ਪਰ ਖਲਨਾਇਕਾ ਦੇ ਰੋਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜ਼ਿਕਰ ਕਰਾਂਗੇ ਅਜਿਹੀਆਂ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਆਪਣੇ ਨਾਕਾਰਾਤਮਕ ਕਿਰਦਾਰਾਂ ਨਾਲ ਵਾਹ-ਵਾਹ ਖੱਟੀ ਹੈ।
ਪ੍ਰਿਯੰਕਾ ਚੋਪੜਾ
ਫਿਲਮ 'ਏਤਰਾਜ਼' ਵਿਚ ਪ੍ਰਿਯੰਕਾ ਚੋਪੜਾ ਨੇ ਇਕ ਪਾਵਰਫੁਲ ਬੌਸ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਇਸ ਕਿਰਦਾਰ ਕਾਰਨ ਉਨ੍ਹਾਂ ਨੂੰ ਆਲੋਚਕਾਂ ਦੀ ਵਾਹ-ਵਾਹ ਮਿਲੀ। ਇਸ ਫਿਲਮ ਵਿਚ ਪ੍ਰਿਯੰਕਾ ਚੋਪੜਾ ਆਪਣੇ ਆਫਿਸ ਦੇ ਜੂਨੀਅਰ ਅਤੇ ਸਾਬਕਾ ਪ੍ਰੇਮੀ ਭਾਵ ਅਕਸ਼ੈ ਕੁਮਾਰ ਦਾ ਪਿਆਰ ਦੁਬਾਰਾ ਪ੍ਰਾਪਤ ਕਰਨ ਲਈ ਹਰ ਗਲਤ ਹੱਥਕੰਡਾ ਅਪਣਾਉਂਦੀ ਨਜ਼ਰ ਆਈ ਹੈ। ਇਸ ਕਿਰਦਾਰ ਲਈ ਉਨ੍ਹਾਂ ਨੂੰ ਅਵਾਰਡ ਵੀ ਮਿਲਿਆ ਸੀ।
ਬਿਪਾਸ਼ਾ ਬਸੁ
ਜੇਕਰ ਖਲਨਾਇਕਾ ਹੌਟ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸ ਸ਼੍ਰੇਣੀ 'ਚ ਬਿਪਾਸ਼ਾ ਬਸੁ ਦਾ ਨਾਂ ਲਿਆ ਜਾ ਸਕਦਾ ਹੈ। ਬਿਪਾਸ਼ਾ ਬਸੁ ਦੀ ਸਾਲ 2003 'ਚ ਆਈ ਫਿਲਮ 'ਜਿਸਮ' ਨੇ ਉਨ੍ਹਾਂ ਨੂੰ ਕਈ ਅਵਾਰਡ ਅਤੇ ਵਾਹ-ਵਾਹ ਦਿਵਾਈ। ਇਸ ਫਿਲਮ ਨੇ ਬਿਪਾਸ਼ਾ ਦੇ ਬਾਲੀਵੁੱਡ ਕਰੀਅਰ ਨੂੰ ਮਜ਼ਬੂਤੀ ਵੀ ਪ੍ਰਦਾਨ ਕੀਤੀ। ਇਸ 'ਚ ਖਲਨਾਇਕਾ ਦੇ ਕਿਰਦਾਰ ਲਈ ਉਨ੍ਹਾਂ ਨੂੰ ਪਹਿਲਾ ਅਵਾਰਡ ਵੀ ਮਿਲਿਆ। ਇਸ ਪਿੱਛੋਂ 'ਰਾਜ਼ 3' ਵਿਚ ਨਾਕਾਰਾਤਮਕ ਕਿਰਦਾਰ ਨਾਲ ਵੀ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ।
ਵਿੱਦਿਆ ਬਾਲਨ
ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ 'ਚੋਂ ਇਕ ਵਿੱਦਿਆ ਬਾਲਨ ਦਾ ਹੁਨਰ ਛੋਟੇ ਤੋਂ ਛੋਟੇ ਦ੍ਰਿਸ਼ 'ਚ ਵੀ ਨਜ਼ਰ ਆ ਜਾਂਦਾ ਹੈ। ਫਿਲਮ 'ਇਸ਼ਕੀਆ' ਵਿਚ ਉਨ੍ਹਾਂ ਦੇ ਨੈਗੇਟਿਵ ਰੋਲ ਨੇ ਵੀ ਦਰਸ਼ਕਾਂ ਦੀ ਵਾਹ-ਵਾਹ ਬਟੋਰੀ ਹੈ। ਇਸ ਵਿਚ ਉਨ੍ਹਾਂ ਨੇ ਇਕ ਕਾਮੁਕ ਵਿਧਵਾ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਇਸ਼ਕੀਆ' ਇਕ ਕਾਮੇਡੀ ਥ੍ਰਿਲਰ ਫਿਲਮ ਹੈ।
ਮਾਹੀ ਗਿੱਲ
ਮਾਹੀ ਨੇ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ' ਵਿਚ ਖਲਨਾਇਕਾ ਦਾ ਕਿਰਦਾਰ ਨਿਭਾਅ ਕੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਸੀ। ਇਸ ਕਿਰਦਾਰ ਲਈ ਉਨ੍ਹਾਂ ਨੂੰ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਫਿਲਮ 'ਚ ਮਾਹੀ ਨੇ ਸ਼ਾਹੀ ਨਵਾਬ ਦੀ ਬੇਗਮ ਦਾ ਕਿਰਦਾਰ ਨਿਭਾਇਆ ਸੀ। ਪ੍ਰੇਮ ਅਤੇ ਵਾਸਨਾ ਤੋਂ ਵਾਂਝੀ ਮਾਹੀ ਗਿੱਲ ਪਿਆਰ ਦੇ ਜਾਲ 'ਚ ਆਪਣੇ ਡਰਾਈਵਰ ਨੂੰ ਫਸਾ ਕੇ ਬਿਸਤਰੇ ਤੱਕ ਲੈ ਜਾਂਦੀ ਹੈ ਅਤੇ ਫਿਰ ਉਸ ਨੂੰ ਮਾਰ ਦਿੰਦੀ ਹੈ।
ਉਰਮਿਲਾ ਮਾਤੋਂਡਕਰ
ਕਈ ਸਾਲਾਂ ਤੱਕ ਬਾਲੀਵੁੱਡ 'ਚ ਆਪਣੇ ਜਲਵੇ ਬਿਖੇਰ ਚੁੱਕੀ ਉਰਮਿਲਾ ਮਾਤੋਂਡਕਰ ਨੇ 1999 ਵਿਚ ਆਈ ਫਿਲਮ 'ਕੌਨ' ਵਿਚ ਮਨੋਰੋਗੀ ਅਤੇ 2001 ਵਿਚ ਆਈ ਫਿਲਮ 'ਪਿਆਰ ਤੂਨੇ ਕਿਆ ਕੀਆ' ਵਿਚ ਇਕ ਸਨਕੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਲਈ ਉਹ ਜੰਗਲ 'ਚ ਵਿਚ ਇਕ ਸ਼ਿਕਾਰੀ ਦੇ ਰੂਪ 'ਚ ਨਜ਼ਰ ਆਈ ਸੀ।
ਕਾਜੋਲ
ਸਾਲ 1997 ਵਿਚ ਆਈ ਫਿਲਮ 'ਗੁਪਤ' ਵਿਚ ਕਾਜੋਲ ਨੇ ਇਕ ਮਨੋਰੋਗੀ ਕਾਤਲ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਇਸ ਫਿਲਮ ਨੇ ਵੱਡੇ ਪਰਦੇ 'ਤੇ ਧੁੰਮ ਮਚਾ ਦਿੱਤੀ ਸੀ। ਇਹ ਫਿਲਮ 1997 ਦੀਆਂ ਹਿੱਟ ਫਿਲਮਾਂ 'ਚੋਂ ਇਕ ਸੀ।
ਕੋਂਕਣਾ ਸੇਨ ਸ਼ਰਮਾ
ਕੋਂਕਣੇ ਨੇ 'ਏਕ ਥੀ ਡਾਇਨ' ਵਰਗੀ ਡਰਾਉਣੀ ਫਿਲਮ ਨਾਲ ਫਿਲਮ ਜਗਤ 'ਚ ਕਦਮ ਰੱਖਿਆ ਸੀ। ਇਸ ਵਿਚ ਉਹ ਵਾਕਈ ਕਿਸੇ ਡਾਇਨ ਵਰਗੀ ਨਜ਼ਰ ਆਈ। ਫਿਲਮ ਵਿਚ ਖੱਦਰ ਦੀ ਸਾੜ੍ਹੀ ਪਹਿਨੀਂ ਕੋਂਕਣਾ ਨੇ ਇਕ ਰਹੱਸਮਈ ਔਰਤ ਦਾ ਕਿਰਦਾਰ ਨਿਭਾਇਆ ਸੀ।
ਪ੍ਰਿਟੀ ਜ਼ਿੰਟਾ
2003 'ਚ ਰਿਲੀਜ਼ ਹੋਈ ਫਿਲਮ 'ਅਰਮਾਨ' ਭਾਵੇਂ ਫਲਾਪ ਹੋ ਰਹੀ ਹੋਵੇ ਪਰ ਇਸ ਫਿਲਮ 'ਚ ਪ੍ਰਿਟੀ ਜ਼ਿੰਟਾ ਨੇ ਖਲਨਾਇਕਾ ਦੇ ਕਿਰਦਾਰ ਨਾਲ ਤਾੜੀਆਂ ਬਟੋਰੀਆਂ ਸਨ। ਫਿਲਮ ਲਈ ਉਨ੍ਹਾਂ ਨੂੰ ਸਰਵੋਤਮ ਖਲਨਾਇਕਾ ਦਾ ਅਵਾਰਡ ਵੀ ਮਿਲਿਆ ਸੀ।
ਅਨੂ ਸ਼ਰਮਾ
ਅੱਜਕਲ ਫਿਲਮਾਂ ਤੋਂ ਦੂਰ ਹੋ ਚੁੱਕੀ ਅਦਾਕਾਰਾ ਅਨੂ ਸ਼ਰਮਾ ਨੇ ਫਿਲਮ 'ਖਲਨਾਇਕਾ' ਵਿਚ ਟਾਈਟਲ ਕਿਰਦਾਰ ਨਿਭਾਇਆ ਸੀ। ਇਹ ਫਿਲਮ ਸੰਜੇ ਦੱਤ ਦੀ ਫਿਲਮ 'ਖਲਨਾਇਕ' ਤੋਂ ਬਾਅਦ ਆਈ ਸੀ, ਜਿਸ ਕਾਰਨ ਇਹ ਕਾਫੀ ਚਰਚਾ 'ਚ ਰਹੀ।
ਸ਼ਬਾਨਾ ਆਜ਼ਮੀ
ਫਿਲਮ 'ਮਕੜੀ' ਵਿਚ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਚੁੜੇਲ ਦੇ ਭੇਸ 'ਚ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ।
ਰੀਟਾ ਔਰਾ ਨੇ ਕਰਵਾਇਆ ਸਟਾਈਲਿਸ਼ photoshoot (pics)
NEXT STORY