ਮੁੰਬਈ : ਆਪਣੇ ਚਿਹਰੇ 'ਤੇ ਮੁਸਕਾਨ ਨਾਲ ਆਵਾਰਾ ਕੁੱਤੇ ਅੱਗੇ ਖੜ੍ਹੇ ਹੋ ਕੇ ਸੰਨੀ ਲਿਓਨ ਨਵੇਂ ਪੇਟਾ ਦੇ ਵਿਗਿਆਪਨ ਵਿਚ ਨਜ਼ਰ ਆਈ ਹੈ। ਲਿਓਨ ਜਿਸਦੀ ਅਜੇ ਨਵੀਂ ਫਿਲਮ 'ਵਨ ਨਾਈਟ ਸਟੈਂਡ' ਆਈ ਹੈ, ਨੇ ਕੁੱਤਿਆਂ ਦੀ ਹਾਲਤ 'ਤੇ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ ਜੋ ਜਾਨਵਰਾਂ ਦੇ ਰਹਿਣ ਦੇ ਸਥਾਨਾਂ ਵਿਚ, ਨਾਲ ਹੀ ਨਾਲ ਸੜਕਾਂ 'ਤੇ ਦੁੱਖ ਝੱਲ ਰਹੇ ਹਨ ਅਤੇ ਪਿਆਰੇ ਘਰਾਂ ਦੀ ਉਡੀਕ ਕਰ ਰਹੇ ਹਨ। ਉਹ ਜਾਣਦੀ ਹੈ ਕਿ ਬੇਘਰ ਪਸ਼ੁਆਂ ਦੇ ਵਿਸ਼ਵ-ਵਿਆਪੀ ਸੰਕਟ ਨਾਲ ਲੜਨ ਦੀ ਕੁੰਜੀ ਖਰੀਦਣ ਵਿਚ ਨਹੀਂ ਸਗੋਂ ਅਪਨਾਉਣ ਵਿਚ ਹੈ।
ਜ਼ਿਕਰਯੋਗ ਹੈ ਕਿ ਸ਼ਾਨਦਾਰ ਮੁਹਿੰਮ ਦਾ ਫਿਲਮਾਂਕਨ ਵੱਕਾਰੀ ਫੋਟੋਗ੍ਰਾਫਰ ਗੌਰਵ ਸਾਵਨ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਸੰਨੀ ਲਿਓਨ ਦੀ ਫਿਲਮ 'ਵਨ ਨਾਈਟ ਸਟੈਂਡ' 6 ਮਈ ਨੂੰ ਰਿਲੀਜ਼ ਹੋਵੇਗੀ, ਜਿਸ 'ਚ ਉਨ੍ਹਾਂ ਨਾਲ ਤਨੁਜ ਵੀਰਵਾਨੀ ਮੁਖ ਭੂਮਿਕਾ 'ਚ ਹਨ। ਇਸ ਫਿਲਮ ਦੇ ਨਿਰਦੇਸ਼ਕ ਜੈਸਮੀਨ ਡਿਸੂਜ਼ਾ ਹੈ।
ਇਕ ਦਿਨ 'ਚ 40 ਲੱਖ ਵਾਰ ਦੇਖਿਆ ਗਿਆ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕਬਾਲੀ' ਦਾ ਟੀਜ਼ਰ (VIDEO)
NEXT STORY