ਮੁੰਬਈ : ਡਾਇਰੈਕਟਰ ਅਨੂ ਮੈਨਨ ਦੀ ਫਿਲਮ 'ਵੇਟਿੰਗ' ਅੱਜ ਰਿਲੀਜ਼ ਹੋ ਗਈ ਹੈ ਜੋ ਕਿ ਕੁਝ ਅਲੱਗ ਹੀ ਤਰ੍ਹਾਂ ਦੀ ਫਿਲਮ ਹੈ। ਫਿਲਮ 'ਚ ਅਦਾਕਾਰ ਨਸੀਰੂਦੀਨ ਸ਼ਾਹ, ਅਦਾਕਾਰਾ ਸੁਹਾਸਿਨੀ ਮਣੀ ਰਤਨਮ ਅਤੇ ਕਲਕੀ ਕੋਚਲੀਨ ਨੇ ਸ਼ਾਨਦਾਰ ਕਿਰਦਾਰ ਨਿਭਾਇਆ ਹੈ। ਨਸੀਰੂਦੀਨ ਸ਼ਾਹ ਫਿਲਮ 'ਚ ਸ਼ਿਵ ਦੀ ਭੂਮਿਕਾ 'ਚ ਅਤੇ ਸੁਹਾਸਿਨੀ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਹੈ। ਫਿਲਮ ਦੀ ਕਹਾਣੀ ਦੋ ਲੋਕਾਂ ਦੇ 'ਤੇ ਅਧਾਰਿਤ ਹੈ, ਜੋ ਇੱਕ-ਦੂਜੇ ਤੋਂ ਬਿਲਕੁਲ ਅਲੱਗ ਹਨ। ਦੋਵਾਂ ਦੀ ਮੁਲਾਕਾਤ ਹਸਪਤਾਲ ਦੇ ਵੇਟਿੰਗ ਰੂਮ 'ਚ ਹੁੰਦੀ ਹੈ। ਇੱਥੇ ਉਨ੍ਹਾਂ ਦੇ ਜਿੰਦਗੀ ਅਤੇ ਮੌਤ ਦੇ 'ਚ ਸੰਘਰਸ਼ਿਤ ਹੈ। 7 ਮਹਿਨੇ ਤੋਂ ਸੁਹਾਸਿਨੀ ਬੀਮਾਰ ਹੈ। ਜਦਕਿ ਸ਼ਿਵ ਨੂੰ ਉਮੀਦ ਰਹਿੰਦੀ ਹੈ ਕਿ ਇੱਕ ਦਿਨ ਉਸ ਦੀ ਪਤਨੀ ਜਰੂਰ ਠੀਕ ਹੋ ਕੇ ਆਮ ਜ਼ਿੰਦਗੀ ਬਤੀਤ ਕਰੇਂਗੀ। ਦੂਸਰੀ ਪਾਸੇ ਤਾਰਾ ਓਰਫ ਕਲਕੀ ਕੋਚਲੀਨ ਹੈ। ਉਹ ਇੱਕ ਨਵੀਂ ਵਿਆਹੀ ਦੀ ਤਰ੍ਹਾਂ ਰਹਿੰਦੀ ਹੈ। ਜਿਸ ਦੇ ਪਤੀ ਨੂੰ ਐਕਸੀਡੈਂਟ ਦੇ ਬਾਅਦ ਦਿਮਾਗੀ ਸੱਟ ਲੱਗ ਗਈ ਹੈ।
ਜ਼ਿਕਰਯੋਗ ਹੈ ਕਿ ਜੇਕਰ ਤੁਸੀਂ ਨਸੀਰੂਦੀਨ ਸ਼ਾਹ, ਸੁਹਾਸਿਨੀ ਮਣੀ ਰਤਨਮ ਅਤੇ ਕਲਕੀ ਕੋਚਲੀਨ ਵਰਗੇ ਅਦਾਕਾਰਾਂ ਦੇ ਫੈਨ ਹੋ ਤਾਂ ਤੁਹਾਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ। ਬਾਕੀ ਦੀ ਕਹਾਣੀ ਜਾਣਨ ਲਈ ਦੇਖੋ ਫਿਲਮ 'ਵੇਟਿੰਗ।
ਰਣਦੀਪ ਹੁੱਡਾ ਨੇ ਕੀਤੀ ਸਲਮਾਨ ਖਾਨ ਦੀ ਤਾਰੀਫ
NEXT STORY