ਨਵੀਂ ਦਿੱਲੀ : ਸਾਲ ਦੇ 20 ਹਫਤਿਆਂ ਦੀ ਰੇਟਿੰਗ 'ਚ ਕਲਰਜ਼ ਦਾ ਸਭ ਤੋਂ ਪਸੰਦੀਦਾ ਟੀ.ਵੀ. ਸ਼ੋਅ 'ਨਾਗਿਨ' ਇਸ ਵਾਰ ਫਿਰ ਟਾਪ 'ਤੇ ਰਿਹਾ। ਸ਼ੁਰੂ ਤੋਂ ਹੀ 'ਨਾਗਿਨ' ਨੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ ਹੋਇਆ ਹੈ। ਟਾਪ 5 'ਤੇ ਟੀ.ਵੀ. ਦਾ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਕੇ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ। ਅੱਜਕਲ ਟੀ.ਵੀ. ਰਿਐਲਿਟੀ ਸ਼ੋਅ ਦੀ ਭਰਮਾਰ ਹੈ। ਇਸ ਦੇ ਬਾਵਜੂਦ ਵੀ ਦਰਸ਼ਕਾਂ ਨੂੰ 'ਇੰਡੀਆਜ਼ ਗੌਟ ਟੈਲੇਂਟ' ਖੂਬ ਪਸੰਦ ਆ ਰਿਹਾ ਹੈ। ਅਸਲ 'ਚ ਟੀ.ਵੀ. ਸੀਰੀਅਲ 'ਨਾਗਿਨ' ਦੀ ਟੀ.ਆਰ.ਪੀ. ਨੇ ਇਕ ਵਾਰ ਫਿਰ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਸੀਰੀਅਲ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਕੇ ਪਹਿਲਾਂ ਸਥਾਨ ਹਾਸਲ ਕਰਨ 'ਚ ਸਫਲ ਰਿਹਾ ਹੈ
ਸਟਾਰ ਪਲੱਸ ਦਾ ਸੀਰੀਅਲ 'ਯੇ ਹੈਂ ਮੁਹੱਬਤੇ' ਨੇ ਟਾਪ ਦੀ ਰੇਟਿੰਗ 'ਚ ਦੂਸਰਾ ਨੰਬਰ ਪ੍ਰਾਪਤ ਕੀਤਾ ਹੈ। ਇਸ ਸੀਰੀਅਲ 'ਚ ਚਲ ਰਿਹਾ ਪਿਆਰ ਅਤੇ ਨਫਰਤ ਦੀ ਖੇਡ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਸੀਰੀਅਲ ਦੇ ਪਿਛਲੇ ਕੁਝ ਭਾਗਾਂ 'ਚ ਈਸ਼ੀਤਾ ਦੀ ਉਸ ਦੇ ਪਰਿਵਾਰ ਨਾਲ ਮੇਲ-ਮਿਲਾਪ ਦਿਖਾਇਆ ਜਾ ਚੁੱਕਿਆ ਹੈ। ਹੁਣ ਅੱਗੇ ਦੇਖਣਾ ਦਿਸਚਸਪ ਹੋਵੇਗਾ ਕਿ ਦਰਸ਼ਕਾਂ ਦੀ ਇਸ ਸੀਰੀਅਲ 'ਤੇ ਕਿੰਨੀ ਮੁਹੱਬਤ ਵਰ੍ਹੇਗੀ।
ਜ਼ੀ-ਟੀ.ਵੀ. ਦਾ ਸੀਰੀਅਲ 'ਕੁਮਕੁਮ ਭਾਗਯ' ਨੇ ਤੀਜਾ ਸਥਾਨ ਪ੍ਰਾਪਤ ਕਰ ਲਿਆ ਹੈ। ਇਸ ਸੀਰੀਅਲ ਦੀ ਕਹਾਣੀ 'ਚ ਲਗਾਤਾਰ ਮਿਰਚ-ਮਸਾਲਾ ਜੋੜਿਆ ਜਾਂਦਾ ਰਿਹਾ ਹੈ, ਜਿਸ ਕਾਰਨ ਦਰਸ਼ਕਾਂ 'ਚ ਇਸ ਸ਼ੋਅ ਦਾ ਕ੍ਰੇਜ਼ ਘੱਟ ਨਹੀਂ ਹੋ ਰਿਹਾ ਹੈ।
ਸਟਾਰ ਪਲੱਸ ਦਾ ਪਸੰਦੀਦਾ ਸੀਰੀਅਲ 'ਸਾਥ ਨਿਭਾਨਾ ਸਾਥੀਆ' ਵੀ ਟਾਪ 5 ਰੇਟਿੰਗ ਦੇ ਚੌਥੇ ਸਥਾਨ 'ਤੇ ਹੈ। ਇਸ ਸੀਰੀਅਲ 'ਚ ਗੋਰਾ ਅਤੇ ਕੌਕੀਲਾ ਦੀ ਲੜਾਈ 'ਚ ਉਲਝਦੀ ਮੀਰਾ ਹੁਣ ਆਪਣੇ ਬੋਲਡ ਅਵਤਾਰ 'ਚ ਆ ਗਈ ਹੈ ਅਤੇ ਉਸ ਨੂੰ ਇਸ ਸੀਰੀਅਲ 'ਚ ਮਰ ਚੁੱਕੇ ਆਪਣੇ ਪਤੀ ਧਰਮ ਜੀ ਦੇ ਜ਼ਿੰਦਾ ਹੋਣ ਦਾ ਸੱਚ ਵੀ ਪਤਾ ਚੱਲ ਚੁੱਕਿਆ ਹੈ।
ਸ਼ਰਮ ਛੱਡ ਇਸ ਹੌਟ ਅਦਾਕਾਰਾ ਨੇ ਪਬਲਿਕ ਸਾਹਮਣੇ ਦਿਖਾਏ ਬਿਕਨੀ 'ਚ ਆਪਣਾ ਜਲਵੇ (ਦੇਖੋ ਤਸਵੀਰਾਂ)
NEXT STORY