ਮੁੰਬਈ- ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਉਸ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ ਤੇ ਇਸ ਗੱਲ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਐਸ਼ਵਰਿਆ ਆਪਣੀ ਫਿਲਮ ਜਜ਼ਬਾ ਨਾਲ ਇਕ ਵਾਰ ਮੁੜ ਬਾਲੀਵੁੱਡ 'ਚ ਐਂਟਰੀ ਕਰਨ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਮੈਗਜ਼ੀਨਜ਼ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ। ਦੁਨੀਆ ਦੀਆਂ ਸਭ ਤੋਂ ਖੂਬਸੂਰਤ ਮਹਿਲਾਵਾਂ 'ਚ ਗਿਣੀ ਜਾਂਦੀ ਐਸ਼ ਕਈ ਮੈਗਜ਼ੀਨਜ਼ ਦੀ ਕਵਰ ਗਰਲ ਵੀ ਬਣ ਚੁੱਕੀ ਹੈ, ਜਿਨ੍ਹਾਂ 'ਚ ਵੋਗ, ਬਾਜ਼ਾਰ ਬ੍ਰਾਈਡ, ਹੇਲੋ, ਐਲੇ, ਹਾਏ, ਮੇਰੀ ਕਲੇਅਰ, ਫਿਲਮਫੇਅਰ, ਵਰਵ ਤੇ ਫੇਮੀਨਾ ਸ਼ਾਮਲ ਹਨ।
ਐਸ਼ਵਰਿਆ ਦੀ ਖੂਬਸੂਰਤੀ ਹੀ ਨਹੀਂ, ਸਗੋਂ ਉਸ ਦਾ ਸਟਾਈਲਿੰਗ ਸੈਂਸ ਵੀ ਉਸ ਨੂੰ ਸਭ ਤੋਂ ਵੱਖਰਾ ਬਣਾਉਂਦਾ ਹੈ। ਇਹ ਗੱਲ ਸਹੀ ਹੈ ਕਿ ਮਾਂ ਬਣਨ ਤੋਂ ਬਾਅਦ ਐਸ਼ਵਰਿਆ ਦਾ ਭਾਰ ਥੋੜ੍ਹਾ ਜ਼ਿਆਦਾ ਵੱਧ ਗਿਆ ਸੀ ਤੇ ਉਸ ਦਾ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ ਪਰ ਹੁਣ ਉਹ ਪਹਿਲਾਂ ਵਰਗੀ ਸੁਪਰਫਿੱਟ ਹੋ ਗਈ ਹੈ। ਇਹ ਗੱਲ ਮੈਗਜ਼ੀਨ ਦੇ ਕਵਰ 'ਤੇ ਐਸ਼ ਦੀ ਸੈਕਸੀ ਤਸਵੀਰ ਨਾਲ ਸਾਬਿਤ ਹੋ ਜਾਂਦੀ ਹੈ।
ਅੱਜ ਦੇ ਦਿਨ ਹੀ ਮੌਤ ਦੇ ਮੂੰਹ 'ਚੋਂ ਬਾਹਰ ਨਿਕਲੇ ਸਨ ਅਮਿਤਾਭ ਬੱਚਨ (ਦੇਖੋ ਤਸਵੀਰਾਂ)
NEXT STORY