ਦੇਖੋ, ਪੁਨੀਤ ਗੁਲਾਟੀ ਦੇ ਗੀਤ 'ਖਵਾਬ' ਦਾ ਆਕ੍ਰਸ਼ਕ ਟੀਜ਼ਰ (ਵੀਡੀਓ)

You Are HereEntertainment
Friday, February 17, 2017-4:09 PM
ਜਲੰਧਰ— ਮਾਡਲ ਤੋਂ ਗਾਇਕ ਬਣੇ ਪੁਨੀਤ ਗੁਲਾਟੀ ਦੇ ਗੀਤ 'ਖਵਾਬ' ਦਾ ਟੀਜ਼ਰ 16 ਫਰਵਰੀ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਹ ਟੀਜ਼ਰ ਬੇਹੱਦ ਆਕ੍ਰਸ਼ਕ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੂਰਾ ਗੀਤ ਵੀ ਬੇਹੱਦ ਵਧੀਆ ਹੋਵੇਗਾ। ਗੀਤ ਦੇ ਬੋਲ ਖੁਦ ਪੁਨੀਤ ਨੇ ਲਿਖੇ ਹਨ। ਇਸ ਗੀਤ ਦਾ ਸੰਗੀਤ ਵਿਕਟਰ ਕੰਬੋਜ਼ ਨੇ ਦਿੱਤਾ ਹੈ। ਵੀਡੀਓ ਨਿਰਦੇਸ਼ਨ ਗੁਰਪ੍ਰੀਤ ਵਜ਼ੀਰ ਵੱਲੋਂ ਕੀਤਾ ਗਿਆ ਹੈ। ਪੁਨੀਤ ਦੇ ਨਾਲ ਗੀਤ ਵਿਚ ਮੁੱਖ ਭੂਮਿਕਾ ਵਿਚ ਤਾਹਾਨ ਲਿਊ ਹੈ। ਗੀਤ ਦੀ ਸ਼ੂਟਿੰਗ ਮੈਲਬੌਰਨ ਦੀਆਂ ਖੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ। ਰੋਮਾਂਟਿਕ ਟੇਸਟ ਵਾਲਾ ਇਹ ਗੀਤ ਦਰਸ਼ਕਾਂ ਦਾ ਦਿਲ ਜਿੱਤੇਗਾ ਜਾਂ ਨਹੀਂ ਇਹ ਪੂਰਾ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.