ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਤਹਿਤ ਬਣੀ ਫਿਲਮ 'ਅਰਦਾਸ' ਅਗਲੇ ਮਹੀਨੇ 11 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਅਧਿਕਾਰਕ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਪੰਜਾਬ ਦੇ ਕਿਸਾਨਾਂ ਦੀ ਵੇਦਨਾ ਨੂੰ ਬਾਖੂਬੀ ਦਿਖਾਇਆ ਗਿਆ ਹੈ। ਬੈਂਕਾਂ ਤੋਂ ਕਰਜ਼ਾ ਲੈ ਕੇ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀ ਜ਼ਿੰਦਗੀ ਅਤੇ ਅਮੀਰੀ-ਗਰੀਬੀ ਵਿਚਲਾ ਕੌੜਾ ਸੱਚ ਦਿਖਾਉਂਦਾ ਇਹ ਟ੍ਰੇਲਰ ਦੇਖ ਕੇ ਹੀ ਕੋਈ ਵੀ ਇਨਸਾਨ ਭਾਵੁਕ ਹੋ ਜਾਵੇਗਾ, ਫਿਰ ਪੂਰੀ ਫਿਲਮ ਤਾਂ ਅਜਿਹੇ ਭਾਵਨਾਤਮਕ ਦ੍ਰਿਸ਼ਾਂ ਨਾਲ ਭਰੀ ਪਈ ਹੈ।
ਫਿਲਮ ਵਿਚ ਦਲੇਰ ਸਿੰਘ (ਐਮੀ ਵਿਰਕ) ਆਪਣੇ ਮਾੜੇ ਹਾਲਾਤ ਦਾ ਦੋਸ਼ ਕਿਸਮਤ ਸਿਰ ਮੜ੍ਹਦਾ ਹੈ, ਜਿਸ ਨੂੰ ਗੁਰਪ੍ਰੀਤ ਘੁੱਗੀ ਉਸ ਦੀ ਬੁਜ਼ਦਿਲੀ ਦੱਸਦਾ ਹੈ। ਹਲਕੀ-ਫੁਲਕੀ ਕਾਮੇਡੀ ਅਤੇ ਬਹੁਤ ਸਾਰੇ ਗੰਭੀਰ ਮੁੱਦੇ ਸਮੋਈ ਇਸ ਫਿਲਮ 'ਚ ਐਮੀ ਵਿਰਕ, ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਮੈਂਡੀ ਤੱਖਰ, ਕਰਮਜੀਤ ਅਨਮੋਲ ਤੇ ਜਤਿੰਦਰ ਸ਼ਾਹ ਦੇ ਮੁਖ ਕਿਰਦਾਰ ਹਨ।
ਬਾਥਰੂਮ 'ਚ ਨਹਾਉਂਦੀਆਂ ਕਲਿਕ ਕੀਤੀਆਂ ਗਈਆਂ ਇਹ HOT ਅਭਿਨੇਤਰੀਆਂ (Pics)
NEXT STORY