ਮੁੰਬਈ : ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ 7ਵੀਂ ਕਸ਼ਿਸ਼ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਓਪਨਿੰਗ ਸੇਰੇਮਨੀ ਅਟੈਂਡ ਕੀਤੀ। ਇਸ ਦੌਰਾਨ ਸੋਨਮ ਨੇ ਬਹੁਤ ਅਜੀਬ ਨਜ਼ਰ ਆਉਣ ਵਾਲੀ ਸਾੜੀ ਪਾਈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ। ਸੋਨਮ ਨੇ ਐਨਵਿਲਾ ਮਿਸ਼ਰਾ ਦੀ ਖਾਦੀ ਲਾਈਨਰ ਸਾੜੀ ਪਾਈ ਹੋਈ ਸੀ। ਸੋਨਮ ਨੇ ਇਸ ਡਰੈੱਸ ਨਾਲ ਸੰਗੀਤਾ ਦੀ ਵੂਚਰ ਦੇ ਝੁਮਕੇ ਅਤੇ ਅਪਾਲਾ ਦੀ ਅੰਗੂਠੀ ਪਾਈ ਹੋਈ ਸੀ। ਮਖੌਲ ਉਸ ਸਮੇਂ ਬਣਿਆ, ਜਦੋਂ ਸੋਨਮ ਦੀ ਪਾਈ ਹੋਈ ਸਾੜੀ ਥੱਲੇ ਬਲੈਕ ਬੂਟ ਨਜ਼ਰ ਆਏ, ਜੋ ਕਿ ਉਨ੍ਹਾਂ ਨੂੰ ਬਿਲਕੁੱਲ ਵੀ ਜੱਚ ਨਹੀਂ ਰਹੇ ਸਨ। ਇਸ ਓਪਨਿੰਗ ਸੇਰੇਮਨੀ 'ਚ ਸੋਨਮ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਈਅਨ ਮਕੇਲਨ, ਗਾਇਕ ਸੋਨਾ ਮਹਾਪਾਤਰਾ, ਕੁਣਾਲ ਕਪੂਰ ਵੀ ਸ਼ਾਮਲ ਸਨ।
ਪਰਿਣੀਤੀ ਚੋਪੜਾ ਦੇ ਬੁਆਏਫਰੈਂਡ ਦੀ ਤਸਵੀਰ ਆਈ ਸਾਹਮਣੇ ਕਰ ਰਹੇ ਹਨ 4 ਸਾਲ ਤੋਂ ਡੇਟ
NEXT STORY