ਮੁੰਬਈ- ਬਿਗ ਬੌਸ ਸੀਜ਼ਨ 3 ਦੇ ਜੇਤੂ ਰਹਿ ਚੁੱਕੇ ਅਦਾਕਾਰ ਵਿੰਦੂ ਦਾਰਾ ਸਿੰਘ ਦਾ ਕਹਿਣਾ ਹੈ ਕਿ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਖਾਨ ਨੂੰ ਵੱਖ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਜੋੜੀ ਬਹੁਤ ਖੂਬਸੂਰਤ ਹੈ, ਉਨ੍ਹਾਂ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ।
ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰ ਆ ਰਹੀ ਸੀ ਕਿ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਖਾਨ ਵੱਖ ਹੋਣ ਵਾਲੇ ਹਨ। ਇਨ੍ਹਾਂ 'ਚ ਵਿਵਾਦ ਬਹੁਤ ਵੱਧ ਗਿਆ ਹੈ ਕਿ ਦੋਵੇਂ ਰਿਐਲਟੀ ਸ਼ੋਅ 'ਪਾਵਰ ਕੱਪਲ' ਦੇ ਸੈੱਟ 'ਤੇ ਵੀ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਅਤੇ ਦੋਹਾਂ ਦੇ ਮੈਕਅੱਪ ਰੂਮ ਵੀ ਵੱਖ-ਵੱਖ ਹਨ। ਬਾਅਦ 'ਚ ਅਰਬਾਜ਼ ਨੇ ਇਕ ਡਬਸਮੈਸ਼ ਵੀਡੀਓ ਦੇ ਜ਼ਰੀਏ ਇਸ ਖ਼ਬਰ ਨੂੰ ਗਲਤ ਦੱਸਿਆ ਸੀ। ਸੋਨੀ ਟੀ. ਵੀ. 'ਤੇ ਆਉਣ ਵਾਲੇ ਰਿਐਲਟੀ ਸ਼ੋਅ 'ਪਾਵਰ ਕੱਪਲ' ਨੂੰ ਅਰਬਾਜ਼ ਅਤੇ ਮਲਾਇਕਾ ਮਿਲ ਕੇ ਹੋਸਟ ਕਰ ਰਹੇ ਹਨ। ਵਿੰਦੂ ਦਾਰਾ ਸਿੰਘ ਅਤੇ ਉਸ ਦੀ ਪਤਨੀ ਰਸ਼ੀਅਨ ਮਾਡਲ ਡੀਨਾ ਉਮਾਰੋਵਾ ਇਸ ਸ਼ੋਅ 'ਚ ਉਮੀਦਵਾਰ ਹਨ।
'ਸ਼ਿਵਾਏ' 'ਚ ਵੀਰ ਦਾਸ ਬਣਨਗੇ ਪਾਕਿਸਤਾਨੀ ਹੈਕਰ
NEXT STORY