ਮੁੰਬਈ- ਸਟਾਰ ਪਲੱਸ ਦੇ ਪ੍ਰਸਿੱਧੀ ਸੀਰੀਅਲ 'ਯੇ ਹੈ ਮੁਹੱਬਤੇ' ਨੇ ਹਾਲ ਹੀ 'ਚ ਆਪਣੇ 500 ਐਪੀਸੋਚ ਪੂਰੇ ਕੀਤੇ ਹਨ। ਸ਼ੋਅ ਦੀ ਸ਼ੁਰੂਆਤ ਦਸੰਬਰ 2013 'ਚ ਹੋਈ ਸੀ। ਮੁੱਖ ਅਭਿਨੇਤਰੀ ਦਿਵਿਆਂਕਾ ਤ੍ਰਿਪਾਠੀ ਨੂੰ ਇਸ ਸ਼ੋਅ ਨੇ ਘਰ-ਘਰ 'ਚ ਪ੍ਰਸਿੱਧ ਕਰ ਦਿੱਤਾ ਹੈ। ਇਸ ਸੀਰੀਅਲ 'ਚ ਉਹ ਈਸ਼ੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਸੀਰੀਅਲ 'ਚ ਦਿੱਲੀ ਦੇ ਦੋ ਗੁਆਂਢੀਆਂ ਅਈਅਰ ਤੇ ਭੱਲਾ ਪਰਿਵਾਰ ਦੀ ਕਹਾਣੀ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ।
ਦਿਵਿਆਂਕਾ ਤ੍ਰਿਪਾਠੀ ਨੇ ਸੌਤੇਲੀ ਮਾਂ ਦਾ ਕਿਰਦਾਰ ਨਿਭਾਇਆ ਹੈ, ਜਿਸ ਨੇ ਉਨ੍ਹਾਂ ਨੂੰ ਦਰਸ਼ਕਾਂ ਦੇ ਦਿਲਾਂ ਤਕ ਪਹੁੰਚਾ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ਇਸ ਸ਼ੋਅ 'ਚ ਕਰਨ ਪਟੇਲ, ਅਨੀਤਾ ਹਾਸਾਨੰਦਾਨੀ ਤੇ ਮਿਹੀਕਾ ਵਰਮਾ ਮੁੱਖ ਕਿਰਦਾਰ ਨਿਭਾਅ ਰਹੇ ਹਨ। ਅੱਜ ਅਸੀਂ ਤੁਹਾਨੂੰ ਸ਼ੋਅ ਦੀ ਮੁੱਖ ਅਭਿਨੇਤਰੀ ਦਿਵਿਆਂਕਾ ਤ੍ਰਿਪਾਠੀ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਉਂਝ ਉਸ ਨੇ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ।
ਆਪਣੀ ਆਨਸਕ੍ਰੀਨ ਮਾਂ ਨੂੰ ਮਿਲੇ ਅਮਿਤਾਭ, ਪੈਰੀਂ ਹੱਥ ਲਗਾ ਕੇ ਲਿਆ ਆਸ਼ੀਰਵਾਦ (ਦੇਖੋ ਤਸਵੀਰਾਂ)
NEXT STORY