ਮੁੰਬਈ- ਸਾਬਕਾ ਮਿਸ ਵਰਲਡ ਤੇ ਬਾਲੀਵੁੱਡ ਅਭਿਨੇਤਰੀ ਯੁਕਤਾ ਮੁਖੀ 7 ਅਕਤੂਬਰ ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਯੁਕਤਾ ਸਾਲ 1999 'ਚ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਸੁਰਖੀਆਂ 'ਚ ਆ ਗਈ ਸੀ। ਉਸ ਤੋਂ ਬਾਅਦ ਉਸ ਨੇ 'ਪਿਆਸਾ', 'ਮੇਮਸਾਬ' ਤੇ 'ਲਵ ਇਨ ਜਾਪਾਨ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ, ਹਾਲਾਂਕਿ ਉਸ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ। ਜੇਕਰ ਗੱਲ ਕੀਤੀ ਜਾਵੇ ਉਸ ਦੀ ਨਿੱਜੀ ਜ਼ਿੰਦਗੀ ਦੀ ਤਾਂ ਯੁਕਤਾ ਮੁਖੀ ਨੇ ਨਵੰਬਰ 2008 'ਚ ਪ੍ਰਿੰਸ ਤੁਲੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀ ਮੁਲਾਕਾਤ ਨਾਗਪੁਰ 'ਚ ਉਸ ਸਮੇਂ ਹੋਈ ਸੀ, ਜਦੋਂ ਯੁਕਤਾ ਇਕ ਫੋਟੋਸ਼ੂਟ ਦੇ ਸਿਲਸਿਲੇ 'ਚ ਉਥੇ ਗਈ ਸੀ।
ਤੁਲੀ ਇਕ ਵੱਡੇ ਬਿਜ਼ਨੈੱਸਮੈਨ ਘਰਾਣੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਪਰਿਵਾਰ ਹੋਟਲ, ਮਾਲਸ, ਕਾਲਜ ਤੇ ਉਪਕਰਨ ਬਣਾਉਣ ਦੇ ਖੇਤਰ 'ਚ ਸਰਗਰਮ ਹੈ। ਸਤੰਬਰ 2008 'ਚ ਮੁੰਬਈ ਦੇ ਪੰਜ ਸਿਤਾਰਾ ਹੋਟਲ 'ਚ ਯੁਕਤਾ ਤੇ ਪ੍ਰਿੰਸ ਦੀ ਮੰਗਣੀ ਹੋਈ ਤੇ ਇਸੇ ਸਾਲ ਨਵੰਬਰ 'ਚ ਨਾਗਪੁਰ ਦੇ ਗੁਰਦੁਆਰੇ 'ਚ ਸਿੱਖ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਵਿਆਹ ਹੋਇਆ।
ਹਾਲਾਂਕਿ ਇਹ ਵਿਆਹ ਪੰਜ ਸਾਲ ਵੀ ਨਹੀਂ ਚੱਲਿਆ। ਜੁਲਾਈ 2013 'ਚ ਪ੍ਰਿੰਸ ਤੁਲੀ ਤੋਂ ਯੁਕਤਾ ਮੁਖੀ ਵੱਖ ਹੋ ਗਈ ਤੇ ਜੂਨ 2014 'ਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਦੱਸਣਯੋਗ ਹੈ ਕਿ ਪ੍ਰਿੰਸ ਤੁਲੀ ਤੇ ਯੁਕਤਾ ਮੁਖੀ ਦਾ ਇਕ ਬੇਟਾ ਵੀ ਹੈ, ਜਿਸ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਯੁਕਤਾ ਕੋਲ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਪ੍ਰਿਅੰਕਾ ਚੋਪੜਾ ਦੇ ਇਨ੍ਹਾਂ ਹੌਟ ਸੀਨਜ਼ 'ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ (ਵੀਡੀਓ)
NEXT STORY