ਜਲੰਧਰ- ਜਾਪਾਨ ਦੀ ਮੋਟਰਸਾਇਕਲ ਕੰਪਨੀ ਕਾਵਾਸਾਕੀ ਨੇ ਭਾਰਤ 'ਚ 2017 Kawasaki Ninja 300 ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 3.64 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ। ਰੱਖੀ ਗਈ ਹੈ। ਇਸ ਦੇ ਫੀਚਰ ਦੀ ਗੱਲ ਕਰੀਏ ਤਾਂ ਇਹ ਲਗਭਗ ਪੁਰਾਣੇ ਮਾਡਲ ਨਾਲ ਮਿਲਦੀ-ਜੁਲਦੀ ਹੈ। ਹਾਲਾਂਕਿ ਨਵੀਂ ਬਾਈਕ ਨਵੇਂ ਕਲਰ ਸਕੀਮ ਅਤੇ ਬਾਡੀ ਗਰਾਫਿਕਸ ਨਾਲ ਲਾਂਚ ਹੋਈ ਹੈ।
ਗਲੋਬਲ ਮਾਰਕੀਟ 'ਚ ABS ਨੂੰ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ ਪਰ ਭਾਰਤ 'ਚ ਲਾਂਚ ਹੋਏ ਕਿਸੇ ਵੀ ਮਾਡਲ 'ਚ ABS ਨਹੀਂ ਦਿੱਤਾ ਗਿਆ ਹੈ। ਨਵੇਂ 2017 Kawasaki Ninja 300 'ਚ 296 cc ਲਿਕਵਿਡ ਕੂਲਡ, ਫੋਰ ਸਟਰੋਕ ਇੰਜਣ ਦਿੱਤਾ ਗਿਆ ਹੈ ਜੋ 38 bhp ਅਤੇ 27 Nm ਦਾ ਮੈਕਜਿਮਮ ਟਾਰਕ ਪੈਦਾ ਕਰਦੀ ਹੈ। ਟਰਾਂਸਮਿਸ਼ਨ ਲਈ ਇਸ 'ਚ 6 ਸਪੀਡ ਗੇਅਰ ਬਾਕਸ ਮੌਜੂਦ ਹੈ।
ਨਵੀਂ ਬਾਈਕ BS-IV ਐਮਿਸ਼ਨ ਨਾਰੰਸ ਨੂੰ ਫਾਲੋ ਕਰਦਾ ਹੈ। ਬਰੇਕਸ ਦੀ ਗੱਲ ਕਰੀਏ ਤਾਂ ਇਸ ਦੇ ਫ੍ਰੰਟ 'ਚ 290 mm ਸਿੰਗਲ ਪੇਟਲ ਡਿਸਕ ਅਤੇ ਰਿਅਰ 'ਚ 220 mm ਪੇਟਲ ਡਿਸਕ ਦਿੱਤੀ ਗਈ ਹੈ।
ਹੁਣ ਗੂਗਲ ਮੈਪਸ ਰਾਹੀਂ ਸ਼ੇਅਰ ਕਰ ਸਕੋਗੇ ਆਪਣੀ ਰਿਅਲ ਟਾਈਮ ਲੋਕੇਸ਼ਨ
NEXT STORY