ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਆਪਣੇ iPhone X ਤੇ 20,000 ਰੁਪਏ ਦਾ ਬਾਇਬੈਕ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਐਪਲ ਆਈਫੋਨ ਐੱਕਸ ਨੂੰ ਖਰੀਦਣ 'ਤੇ ਯੂਜ਼ਰਸ ਨੂੰ 6 ਮਹੀਨਿਆਂ ਲਈ 'Free Screen Replacement' ਅਤੇ iCircle 'ਤੇ ਕੁਝ ਇਨਾਮ ਪੁਆਇੰਟਸ ਵੀ ਦਿੱਤੇ ਜਾ ਰਹੇ ਹਨ। 'ICircle' ਮੂਲ ਰੂਪ ਤੋਂ ਇਕ ਲਾਇਲਟੀ ਪਲੇਟਫਾਰਮ ਐਪ ਹੈ, ਜੋ ਐਪਲ ਪ੍ਰੀਮੀਅਮ ਰਿਸੇਲਰਸ ਵੱਲੋਂ ਚੁਣੇ ਹੋਏ ਸਟੋਰਾਂ 'ਚ ਚਲਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਯੂਜ਼ਰਸ ਨੂੰ 93939 ਕ੍ਰੇਡਿਟ ਕਾਰਡ ਤੋਂ ਈ. ਐੱਮ. ਆਈ. ਟ੍ਰਾਂਸਜੇਕਸ਼ਨ 'ਤੇ 10,000 ਰੁਪਏ ਦਾ ਕੈਸ਼ਬੈਕ ਆਫਰ ਐਪਲ 'ਤੇ ਪ੍ਰਾਪਤ ਹੋਵੇਗਾ। ਐਪਲ ਆਈਫੋਨ ਐੱਕਸ 'ਤੇ ਕੈਸ਼ਬੈਕ ਤੁਹਾਨੂੰ 90 ਦਿਨਾਂ ਦੇ ਅੰਦਰ ਤੁਹਾਡੇ ਅਕਾਊਂਟ 'ਚ ਮਿਲੇਗਾ। ਜਾਣਕਾਰੀ ਲਈ ਦੱਸ ਦੱਈਏ ਕਿ ਐਪਲ ਆਈਫੋਨ ਐੱਕਸ ਦੇ 64 ਜੀ. ਬੀ. ਵੇਰੀਐਂਟ 'ਤੇ 6 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 256 ਜੀ. ਬੀ. ਵੇਰੀਐਂਟ 'ਤੇ 3 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ 98,499 ਰੁਪਏ 'ਚ ਖਰੀਦ ਸਕਦੇ ਹੋ।
MWC 2018: ਸੋਨੀ ਨੇ ਲਾਂਚ ਕੀਤਾ Xperia Ear Duo ਈਅਰਬਡ
NEXT STORY