ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਭਾਰਤੀ ਏਅਰਟੈੱਲ ਨੇ ਮੰਗਲਵਾਰ ਨੂੰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ 'ਚ ਹੋਰ ਵੀ ਬਿਹਤਰ ਮੋਬਾਇਲ ਨੈੱਟਵਰਕ ਸ਼ੁਰੂ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜ਼ਿਆਦਾ ਸਪੈਕਟਰਮ ਦੇ ਨਾਲ ਉਸ ਦੀ ਨਵੀਂ ਤਕਨੀਕ 3ਜੀ ਨੈੱਟਵਰਕ 'ਤੇ ਵੀ 4ਜੀ ਡਾਟਾ ਸਪੀਡ ਉਪਲੱਬਧ ਕਰਾਏਗੀ।
ਏਅਰਟੈਲ ਨੇ ਇਕ ਬਿਆਨ 'ਚ ਕਿਹਾ ਕਿ ਨੈੱਟਵਰਕ ਅਪਗ੍ਰੇਡ ਦੇ ਤਹਿਤ ਏਅਰਟੈੱਲ ਨੇ 'ਡੁਅਲ ਕੈਰੀਅਰ' ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ। ਇਸ ਤਹਿਤ 2100 ਮੈਗਾਹਰਟਜ਼ ਕੈਰੀਅਰ ਦੀ ਸਪੈਕਟਰਮ ਸਮਰੱਥਾ ਨੂੰ ਜੋੜਿਆ ਜਾਵੇਗਾ। ਏਅਰਟੈੱਲ ਪਹਿਲਾ ਮੋਬਾਇਲ ਆਪਰੇਟਰ ਹੈ ਜਿਸ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ 'ਚ 'ਡੁਅਲ ਕੈਰੀਅਰ' ਤਕਨੀਕ ਦੀ ਵਰਤੋਂ ਕੀਤੀ ਹੈ।
ਬਿਆਨ ਮੁਤਾਬਕ ਇਸ ਤਕਨੀਕ ਨਾਲ ਵਾਇਸ ਅਤੇ ਡਾਟਾ ਸਮਰੱਥਾ 'ਚ ਕਾਫੀ ਵਾਧਾ ਹੋਵੇਗਾ। ਕੁਲ ਮਿਲਾ ਕੇ ਇਸ ਨਾਲ ਨੈੱਟਵਰਕ ਬਿਹਤਰ ਹੋਵੇਗਾ। ਦੱਸ ਦਈਏ ਕਿ ਏਅਰਟੈੱਲ ਦਿੱਲੀ-ਐੱਨ.ਸੀ.ਆਰ. 'ਚ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਸਤੰਬਰ 2016 ਦੇ ਅੰਕੜਿਆਂ ਮੁਤਾਬਕ ਇਸ ਦੇ ਗਾਹਕਾਂ ਦੀ ਗਿਣਤੀ ਕਰੀਬ 1 ਕਰੋੜ 15 ਲੱਖ ਹੈ। ਕੰਪਨੀ ਇਸ ਸਰਕਲ 'ਚ 4ਜੀ, 3ਜੀ ਅਤੇ 2ਜੀ ਦੀਆਂ ਸੇਵਾਵਾਂ ਦਿੰਦੀ ਹੈ।
ਹੁਣ ਆਧਾਰ ਕਾਰਡ ਨਾਲ ਜੁੜੇਗਾ ਭੀਮ ਐਪ, ਹੋਵੇਗਾ ਇਹ ਫਾਇਦਾ
NEXT STORY