ਜਲੰਧਰ- ਫਾਦਰਸ ਡੇ ਦੇ ਮੌਕੇ 'ਤੇ ਈ-ਕਾਮਰਸ ਸਾਈਟ ਫਲਿੱਪਕਾਰਟ ਐਪਲ ਆਈਫੋਨ 6 'ਤੇ ਭਾਰੀ ਡਿਸਕਾਊਂਟ ਆਫਰ ਮੁਹੱਈਆ ਕਰਾ ਰਹੀ ਸੀ, ਜਿਸ 'ਚ ਆਈਫੋਨ 6 ਦੇ 32 ਜੀ. ਬੀ. ਮਾਡਲ ਨੂੰ 32 ਫੀਸਦੀ ਡਿਸਕਾਊਂਟ ਨਾਲ 24,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਹੁਣ ਐਮਾਜ਼ਾਨ ਇੰਡੀਆ ਵੀ ਯੂਜ਼ਰਸ ਲਈ ਐਪਲ ਆਈਫੋਨ 7 'ਤੇ ਕੁਝ ਖਾਸ ਆਫਰਸ ਅਤੇ ਡਿਸਕਾਊਂਟ ਲੈ ਕੇ ਆਈ ਹੈ। ਐਮਾਜ਼ਾਨ ਇੰਡੀਆ 'ਤੇ ਐਪਲ ਆਈਫੋਨ 7 ਨੂੰ 44,700 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਐਮਾਜ਼ਾਨ 'ਤੇ ਅਪਲ ਆਈਫੋਨ 7 ਦਾ ਬਲੈਕ ਵੇਰੀਅੰਟ 32 ਜੀ. ਬੀ. ਮਾਡਲ 44,749 ਰੁਪਏ 'ਚ ਉਪਲੱਬਧ ਹੈ, ਜਦਕਿ ਇਸ ਦੀ ਕੀਮਤ 60,000 ਰੁਪਏ ਹੈ। ਯੂਜ਼ਰਸ ਐਪਲ ਆਈਫੋਨ 7 ਦੇ 32 ਜੀ. ਬੀ. ਮਾਡਲ 'ਤੇ 25 ਫੀਸਦੀ ਡਿਸਕਾਊਂਟ ਦਾ ਲਾਭ ਉਠਾ ਸਕਦੇ ਹੈ। ਐਪਲ ਆਈਫੋਨ 7 ਦਾ ਜੈਟ ਬਲੈਕ ਕਲਰ ਆਪਸ਼ਨ 'ਚ 128 ਜੀ. ਬੀ. ਵੇਰੀਅੰਟ 52,972 ਰੁਪਏ 'ਚ ਉਪਲੱਬਧ ਹੈ। ਇਸ ਤੋਂ ਇਲਾਵਾ ਉਪਭੋਗਤਾ ਚਾਹੇ ਤਾਂ ਇਸ ਨੂੰ ਈ. ਐੱਮ. ਆਈ. ਆਪਸ਼ਨ 'ਤੇ ਵੀ ਖਰੀਦ ਸਕਦੇ ਹੋ। ਆਫਰ ਦੀ ਮਿਆਦ ਸਿਰਫ ਲਿਮਟਿਡ ਸਟਾਕ ਤੱਕ ਹੀ ਉਪਲੱਬਧ ਹੋਵੇਗੀ।
ਇਸ 'ਚ 4.7 ਇੰਚ ਦਾ ਰੇਟਿਨਾ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਏ10 ਫਿਊਜ਼ਨ 64 ਬਿਟ ਕਵਾਡਕੋਰ ਚਿੱਪਸੈੱਟ 'ਤੇ ਕੰਮ ਕਰਦਾ ਹੈ। ਇਹ ਡਿਵਾਈਸ ਆਈ. ਪੀ. 67 ਸਰਟੀਫਾਈਡ ਹੈ, ਜੋ ਕਿ ਇਸ ਨੂੰ ਪਾਣੀ Îਅਤੇ ਮਿੱਟੀ ਅਵਰੋਧਕ ਬਣਾਉਂਦਾ ਹੈ। ਆਈਫੋਨ 7 'ਚ ਕੈਮਰਾ ਫੀਚਰਸ ਦੇ ਤੌਰ 'ਤੇ ਆਪਟੀਕਲ ਇਮੇਜ਼ ਸਟੇਬਲਾਈਜ਼ੇਸ਼ਨ ਅਤੇ 7 ਅਲੀਮੇਂਟ੍ਰਸ ਲੈਂਸ ਦਿੱਤੇ ਗਏ ਹਨ। ਆਈਫੋਨ 7 'ਚ ਟੂਟੋਨ ਫਲੈਸ਼ ਸੈਂਸਰ ਨਾਲ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਕੈਮਰੇ 'ਚ ਨਵੇਂ ਇਮੇਜ਼ ਸਿਗ੍ਰਲ ਪ੍ਰੋਸੈਸਰ ਉਪਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ 7 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੈਮਰੇ 'ਚ ਲਾਈਵ ਫੋਟੋ ਨੂੰ ਵੀ ਕਸਟਮਾਈਜ਼ ਕਰ ਸਕਦੇ ਹੋ।
ਇਸ ਸਾਲ ਕੰਪਨੀ ਇਕ ਹੋਰ ਨਵਾਂ ਡਿਵਾਈਸ ਆਈਫੋਨ 8 ਲਾਂਚ ਕਰਨ ਦੀ ਤਿਆਰੀ 'ਚ ਹੈ, ਜੋ ਪਿਛਲੇ ਆਈਫੋਨ ਦੀ ਤੁਲਨਾ 'ਚ ਕੁਝ ਵੱਖ ਅਤੇ ਡਿਜ਼ਾਈਨ 'ਚ ਵੀ ਖਾਸ ਹੋਵੇਗਾ। ਹੁਣ ਤੱਕ ਇਸ ਦੇ ਬਾਰੇ 'ਚ ਕਈ ਲੀਕ ਖਬਰਾਂ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਜਿੰਨ੍ਹਾਂ ਦੇ ਅਨੁਸਾਰ ਆਈਫੋਨ 8 'ਚ ਨਵਾਂ 3ਜੀ 'ਚ ਸਿੰਗ ਫਰੰਟ ਕੈਮਰਾ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਪਾਣੀ ਅਵਰੋਧਕਤਾ ਸਮਰੱਥਾ ਵਾਲੇ ਪੱਹਲਾਂ ਤੋਂ ਬਿਹਤਰ ਹੋਵੇਗੀ। ਨਵਾਂ ਡਿਵਾਈਸ ਐਪਲ ਦੇ ਏ11 ਚਿੱਪਸੈੱਟ 'ਤੇ ਆਧਾਰਿਤ ਹੋਵੇਗਾ, ਇਸ 'ਚ ਵੱਡੀ ਬੈਟਰੀ ਨਾਲ ਹੀ ਡਿਜ਼ਾਈਨ ਪੂਰੀ ਤਰ੍ਹਾਂ ਨਵਾਂ ਹੋਵੇਗਾ।
ਹੁਣ Deaf ਲੋਕ ਵੀ ਲੈ ਸਕਣਗੇ Facebook ਦੇ ਇਸ ਫੀਚਰ ਦਾ ਮਜ਼ਾ
NEXT STORY