ਜਲੰਧਰ- ਸੈਮਸੰਗ 2018 'ਚ ਆਪਣਾ ਗਲੈਕਸੀ ਐੱਕਸ ਇਕ ਬੈਂਡੇਬਲ ਸਮਾਰਟਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਖਬਰ ਨੂੰ ਇਟਰਨੈੱਟ 'ਤੇ ਚੱਲਦੇ ਹੋਏ ਕੁਝ ਹੀ ਸਮੇਂ ਹੋਇਆ ਹੈ ਅਤੇ ਇਹ ਇੰਟਰਨੈੱਟ 'ਤੇ ਬਣੀ ਹੋਈ ਵੀ ਹੈ। ਐਪਲ ਵੀ ਇਸ ਰਾਹ 'ਤੇ ਚੱਲ ਪਿਆ ਹੈ ਐੱਲ. ਜੀ. ਡਿਸਪਲੇਅ ਨਾਲ ਮਿਲ ਕੇ ਇਕ ਫੋਲਡੇਬਲ ਆਈਫੋਨ ਦੇ ਨਿਰਮਾਣ 'ਤੇ ਲੱਗ ਗਈ ਹੈ।
ਜੇਕਰ ਅਸੀਂ ਕੋਰੀਆਈ ਵੈੱਬਸਾਈਟ The Investor ਦੀ ਇਕ ਰਿਪੋਰਟ ਨੂੰ ਸੱਚ ਮੰਨੀਏ ਤਾਂ ਐਪਲ ਸੈਮਸੰਗ ਦੇ ਸਥਾਨ 'ਤੇ ਐੱਲ. ਜੀ. ਨਾਲ ਸਾਂਝੇਦਾਰੀ ਕਰ ਕੇ ਅਜਿਹਾ ਕਰਨਾ ਚਾਹੁੰਦਾ ਹੈ। ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿ ਐਪਲ ਕੋਲ ਡਿਸਪਲੇਅ ਨਿਰਮਾਣ ਦਾ ਸਮਾਂ ਘੱਟ ਹੁੰਦਾ ਹੈ ਅਤੇ ਉਸ ਨੂੰ ਇੰਨ੍ਹ ਦਾ ਪ੍ਰੋਡਕਸ਼ਨ ਜ਼ਿਆਦਾ ਕਰਨਾ ਹੁੰਦਾ ਹੈ। ਕੁਝ ਸਮੇਂ ਪਹਿਲਾਂ ਵੀ ਅਜਿਹਾ ਸਾਹਮਣੇ ਆਇਆ ਸੀ ਕਿ ਐਪਲ ਹੁਣ ਐੱਲ. ਜੀ. ਨਾਲ ਮਿਲ ਕੇ ਅੱਗੇ ਆਪਣੇ ਆਈਫੋਨਜ਼ 'ਚ ਡਿਸਪਲੇਅ ਦੇਵੇਗਾ।
ਜੇਕਰ ਅਸੀਂ The Bell ਦੀ ਇਕ ਰਿਪੋਰਟ ਨੂੰ ਦੇਖੀਏ ਤਾਂ ਐੱਲ. ਜੀ. ਡਿਸਪਲੇਅ ਨੇ ਹੁਣ ਹਾਲ ਹੀ ਐਪਲ ਦੇ ਨਵੇਂ iPhone Model ਲਈ ਇਕ ਫੋਲਡੇਬਲ OLED ਦਾ ਟਾਸਕ ਫੋਰਸ ਵੀ ਤਿਆਰ ਕੀਤਾ ਹੈ। ਇਸ ਫੋਲਡੇਬਲ ਡਿਸਪਲੇਅ ਦਾ ਪ੍ਰੋਡਕਸ਼ਨ 2020 ਤੋਂ ਸ਼ੁਰੂ ਹੋ ਜਾਵੇਗਾ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਐਪਲ ਆਈਫੋਨਜ਼ 'ਚ ਐੱਲ. ਜੀ. ਦੇ ਡਿਸਪਲੇਅ ਨੂੰ ਦੇਖਣ ਨੂੰ ਮਿਲਣ ਵਾਲੇ ਹਨ। ਤੁਹਾਨੂੰ ਇਹ ਵੀ ਦੱਸ ਦੱਈਏ ਕਿ ਕੰਪਨੀ ਨੇ E5 ਪਲਾਂਟ ਜੋ Gumi 'ਚ ਸਥਿਤ ਹੈ। ਫੋਲ ਲਈ OLED ਦੇ ਪਹਿਲੇ ਪ੍ਰੋਡਕਸ਼ਨ ਨੂੰ ਸ਼ੁਰੂ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਐਪਲ ਇਸ ਗੱਲ ਨੂੰ ਵੀ ਦੇਖ ਰਿਹਾ ਹੈ ਕਿ ਐੱਲ. ਜੀ. ਇਹ ਡਿਸਪਲੇਅ ਬਹੁਤ ਜਲਦ ਹੀ ਨਿਰਮਿਤ ਕਰੇ। ਸੈਮਸੰਗ ਆਈਫੋਨ ਐੱਕਸ ਲਈ ਪੈਨੇਲਸ ਨੂੰ ਸਪਲਾਈ ਕਰ ਚੁੱਕਾ ਹੈ।
ਜੇਕਰ ਗੱਲ ਕਰੀਏ ਆਈਫੋਨ ਐੱਕਸ ਦੀ ਤਾਂ ਕੁਝ ਹੋਰ ਫੋਨਜ਼ 'ਚ ਵੀ OLED ਡਿਸਪਲੇਅ ਦੇਖੀ ਗਈ ਹੈ। ਸੈਮਸੰਗ ਗਲੈਕਸੀ ਐੱਸ8, ਸੈਮਸੰਗ ਗੈਲਕਸੀ S8+, Galaxy Note 8, OnePlus, LG V30 ਅਤੇ Vivo X9s।
6660mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ ਆਨਰ ਵਾਟਰਪਲੇਅ ਟੈਬਲੇਟ
NEXT STORY